ਗੁਜਰਾਤ ਸਰਕਾਰ ਨੇ ਵਿਧਾਇਕ ਅਤੇ ਮੰਤਰੀਆਂ ਦੀ ਵਧਾਈ ਤਨਖਾਹ

09/19/2018 2:03:38 PM

ਅਹਿਮਦਾਬਾਦ— ਗੁਜਰਾਤ ਸਰਕਾਰ ਨੇ ਆਪਣੇ ਵਿਧਾਇਕ ਅਤੇ ਮੰਤਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਵਿਜੈ ਰੂਪਾਨੀ ਸਰਕਾਰ ਨੇ ਵਿਧਾਇਕ ਅਤੇ ਮੰਤਰੀਆਂ ਦੀ ਤਨਖਾਹ ਵਧਾਉਣ ਦਾ ਫੈਸਲਾ ਕੀਤਾ ਹੈ।। ਵਿਜੈ ਸਰਕਾਰ ਨੇ ਵਿਧਾਇਕਾਂ ਦੀ ਤਨਖਾਹ 'ਚ ਲਗਭਗ 40,000 ਰੁਪਏ ਦਾ ਵਾਧਾ ਕੀਤਾ ਗਿਆ ਹੈ। ਗੁਜਰਾਤ 'ਚ ਵਿਧਾਇਕਾਂ ਨੂੰ ਹੁਣ ਤੱਕ 77 ਹਜ਼ਾਰ ਰੁਪਏ ਮਿਲਿਆ ਕਰਦੇ ਸਨ ਪਰ ਹੁਣ ਉਨ੍ਹਾਂ ਨੂੰ 1,16,316 ਰੁਪਏ ਮਿਲਣਗੇ। ਇਸ ਫੈਸਲੇ ਦਾ ਲਾਭ ਮੰਤਰੀਆਂ ਨੂੰ ਵੀ ਮਿਲੇਗਾ। ਮੰਤਰੀਆਂ ਹੁਣ 1,32000 ਰੁਪਏ ਤਨਖਾਹ ਦੇ ਤੌਰ 'ਤੇ ਦਿੱਤੇ ਜਾਣਗੇ। ਨਵੀਂ ਤਨਖਾਹ 22 ਦਸੰਬਰ 2018 ਤੋਂ ਲਾਗੂ ਹੋਵੇਗੀ। ਇਸ ਤਰੀਕ ਦੇ ਬਾਅਦ ਜੋ ਵੀ ਏਰੀਅਲ ਬਣਦਾ ਹੈ, ਉਹ ਸਾਰਿਆਂ ਵਿਧਾਇਕਾਂ ਨੂੰ ਦਿੱਤਾ ਜਾਵੇਗਾ ਅਤੇ ਨਾਲ ਹੀ ਰੋਜ਼ਾਨਾ ਭੱਤਾ 200 ਰੁਪਏ ਤੋਂ ਵਧਾ ਕੇ 1000 ਰੁਪਏ ਕੀਤਾ ਗਿਆ ਹੈ। ਨੇਤਾ ਵਿਰੋਧੀ ਧਿਰ ਨੂੰ ਪਹਿਲਾਂ ਜਿੱਥੇ ਪ੍ਰਤੀ ਮਹੀਨੇ ਡਾਕ ਲਈ 1000 ਰੁਪਏ ਮਿਲਦੇ ਸਨ, ਹੁਣ ਇਸ ਨੂੰ ਵਧਾ ਕੇ 10 ਹਜ਼ਾਰ ਰੁਪਏ ਕਰ ਦਿੱਤੇ ਗਏ ਹਨ। 2005 ਦੇ ਬਾਅਦ ਗੁਜਰਾਤ 'ਚ ਵਿਧਾਇਕਾਂ ਦੀ ਤਨਖਾਹ ਨਹੀਂ ਵਧਦੀ। 12 ਸਾਲ ਬਾਅਦ ਉਨ੍ਹਾਂ ਲਈ ਨਵੀਂ ਤਨਖਾਹ ਲਾਗੂ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਦੇ ਇਸ ਬਿੱਲ ਨੂੰ ਸੱਤਾ ਪੱਖ ਦੇ ਨਾਲ-ਨਾਲ ਵਿਰੋਧੀ ਧਿਰ ਦੀ ਵੀ ਸਹਿਮਤੀ ਨਾਲ ਪਾਸ ਕੀਤਾ ਗਿਆ।