ਗੁਜਰਾਤ 'ਚ ਤੂਫਾਨ ਕਾਰਨ ਜਾਨੀ ਨੁਕਸਾਨ, ਮੋਦੀ ਨੇ ਕੀਤਾ ਮਦਦ ਦਾ ਐਲਾਨ

04/17/2019 10:19:38 AM

ਨਵੀਂ ਦਿੱਲੀ— ਦੇਸ਼ ਭਰ 'ਚ ਬਾਰਸ਼, ਹਨ੍ਹੇਰੀ-ਤੂਫਾਨ ਅਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਕਾਫੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਇਸ ਨਾਲ ਗੁਜਰਾਤ 'ਚ 11 ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਲੋਕ ਜ਼ਖਮੀ ਹੋ ਗਏ। ਪੀ.ਐੱਮ. ਨਰਿੰਦਰ ਮੋਦੀ ਮੋਦੀ ਨੇ ਟਵੀਟ ਕਰ ਕੇ ਕਿਹਾ,''ਕੁਦਰਤੀ ਕਹਿਰ 'ਚ ਮਰਨ ਵਾਲੇ ਅਤੇ ਜ਼ਖਮੀ ਹੋਣ ਵਾਲਿਆਂ ਲਈ ਦੁਖ ਜ਼ਾਹਰ ਕਰਦਾ ਹੈ।'' ਉਨ੍ਹਾਂ ਨੇ ਟਵੀਟ ਕੀਤਾ ਕਿ ਹਨ੍ਹੇਰੀ-ਤੂਫਾਨ ਕਾਰਨ ਹੋਏ ਗੁਜਰਾਤ 'ਚ ਨੁਕਸਾਨ 'ਤੇ ਮੈਂ ਦੁਖੀ ਹਾਂ ਅਤੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਰਾਹਤ ਫੰਡ ਵਲੋਂ ਮ੍ਰਿਤਕਾਂ ਦੇ ਪਰਿਵਾਰ ਅਤੇ ਜ਼ਖਮੀਆਂ ਲਈ ਮਦਦ ਦਾ ਐਲਾਨ ਕੀਤਾ ਗਿਆ ਹੈ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 2 ਲੱਖ ਰੁਪਏ, ਉੱਥੇ ਹੀ ਜ਼ਖਮੀਆਂ ਲਈ 50 ਹਜ਼ਾਰ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਅਸਮਾਨੀ ਬਿਜਲੀ ਡਿੱਗਣ ਨਾਲ 40 ਲੋਕਾਂ ਦੀ ਮੌਤ ਹੋ ਹੈ। ਜਿਨ੍ਹਾਂ 'ਚ ਮੱਧ ਪ੍ਰਦੇਸ਼ 'ਚ 15, ਗੁਜਰਾਤ 'ਚ 11, ਰਾਜਸਥਾਨ 'ਚ 7, ਪੰਜਾਬ 'ਚ 2, ਹਰਿਆਣਾ, ਝਾਰਖੰਡ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ 'ਚ ਇਕ-ਇਕ ਮੌਤ ਹੋਈ ਹੈ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਵੀ ਦੇਸ਼ ਦੇ ਕਈ ਰਾਜਾਂ 'ਚ ਹਨ੍ਹੇਰੀ ਅਤੇ ਬਾਰਸ਼ ਦਾ ਅਲਰਟ ਜਾਰੀ ਕੀਤਾ ਹੈ। ਹਵਾਵਾਂ ਦੀ ਰਫ਼ਤਾਰ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਰਹਿ ਸਕਦੀ ਹੈ। ਮੱਧ ਪ੍ਰਦੇਸ਼ ਦੇ ਨੀਮਚ, ਮੰਦਸੌਰ, ਰਾਜਗੜ੍ਹ, ਸ਼ਾਜਾਪੁਰ, ਸੀਹੋਰ, ਭੋਪਾਲ, ਗੁਨਾ, ਵਿਦਿਸ਼ਾ, ਭਿੰਡ, ਦਤੀਆ ਅਤੇ ਅਸ਼ੋਕਨਗਰ 'ਚ ਤੇਜ਼ ਹਨ੍ਹੇਰੀ ਤੂਫਾਨ ਦਾ ਅਲਰਟ ਹੈ।​​​​​​​

DIsha

This news is Content Editor DIsha