ਗੁਜਰਾਤ ਹਾਈ ਕੋਰਟ ਦੇ 60 ਸਾਲ ਪੂਰੇ ਹੋਣ ਮੌਕੇ PM ਮੋਦੀ ਨੇ ਜਾਰੀ ਕੀਤਾ ਡਾਕ ਟਿਕਟ

02/06/2021 5:45:51 PM

ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦੇਸ਼ ਦੀ ਨਿਆਂਪਾਲਿਕਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਸ ਨੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ, ਨਿੱਜੀ ਆਜ਼ਾਦੀ ਨੂੰ ਬਰਕਰਾਰ ਰੱਖਣ ਅਤੇ ਉਨ੍ਹਾਂ ਸਥਿਤੀਆਂ 'ਚ ਆਪਣੇ ਕਰਤੱਵ ਨੂੰ ਨਿਭਾਇਆ, ਜਦੋਂ ਰਾਸ਼ਟਰ ਹਿੱਤਾਂ ਨੂੰ ਪਹਿਲ ਦਿੱਤੇ ਜਾਣ ਦੀ ਜ਼ਰੂਰਤ ਸੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਦੁਨੀਆ 'ਚ ਸਭ ਤੋਂ ਵੱਧ ਗਿਣਤੀ 'ਚ ਸੁਣਾਈ ਕੀਤੀ। ਮੋਦੀ ਨੇ ਗੁਜਰਾਤ ਹਾਈ ਕੋਰਟ ਨੇ 60 ਸਾਲ ਪੂਰੇ ਹੋਣ ਮੌਕੇ ਆਨਲਾਈਨ ਮਾਧਿਅਮ ਨਾਲ ਡਾਕ ਟਿਕਟ ਜਾਰੀ ਕੀਤਾ।


ਇਸ ਦੌਰਾਨ ਉਨ੍ਹਾਂ ਕਿਹਾ,''ਹਰ ਦੇਸ਼ ਵਾਸੀ ਇਹ ਕਹਿ ਸਕਦਾ ਹੈ ਕਿ ਸਾਡੀ ਨਿਆਂਪਾਲਿਕਾ ਨੇ ਸਾਡੇ ਸੰਵਿਧਾਨ ਦੀ ਰੱਖਿਆ ਲਈ ਦ੍ਰਿੜਤਾ ਨਾਲ ਕੰਮ ਕੀਤਾ। ਸਾਡੀ ਨਿਆਂਪਾਲਿਕਾ ਨੇ ਆਪਣੀ ਸਕਾਰਾਤਮਕ ਵਿਖਾਇਆ ਨਾਲ ਸੰਵਿਧਾਨ ਨੂੰ ਮਜ਼ਬੂਤ ਕੀਤਾ ਹੈ।'' ਪੀ.ਐੱਮ. ਮੋਦੀ ਨੇ ਕਿਹਾ,''ਇਹ ਸੁਣ ਕੇ ਸਾਰਿਆਂ ਨੂੰ ਮਾਣ ਹੁੰਦਾ ਹੈ ਕਿ ਸਾਡੀ ਅਦਾਲਤ ਮਹਾਮਾਰੀ ਦੌਰਾਨ ਵੀਡੀਓ ਕਾਨਫਰੰਸ ਰਾਹੀਂ ਦੁਨੀਆ ਦਾ ਸਭ ਤੋਂ ਵੱਧ ਸੁਣਵਾਈ ਕਰਨ ਵਾਲਾ ਕੋਰਟ ਬਣ ਗਿਆ ਹੈ।'' ਮੋਦੀ ਨੇ ਕਿਹਾ ਕਿ ਨਿਆਂਪਾਲਿਕਾ ਨੇ ਲੋਕਾਂ ਦੇ ਅਧਿਕਾਰ ਦੀ ਰੱਖਿਆ ਕਰਨ, ਨਿੱਜੀ ਆਜ਼ਾਦੀ ਨੂੰ ਬਰਕਰਾਰ ਰੱਖਣ ਅਤੇ ਉਨ੍ਹਾਂ ਹਾਲਾਤਾਂ 'ਚ ਆਪਣੇ ਕਰਤੱਵਾਂ ਨੂੰ ਨਿਭਾਇਆ, ਜਦੋਂ ਰਾਸ਼ਟਰ ਹਿੱਤਾਂ ਨੂੰ ਤਰਜੀਹ ਦੇਣ ਦੀ ਜ਼ਰੂਰਤ ਸੀ।

DIsha

This news is Content Editor DIsha