ਗੁਜਰਾਤ 'ਚ ਅਗਲੇ 5 ਦਿਨਾਂ ਤੱਕ ਪਵੇਗਾ ਭਾਰੀ ਮੀਂਹ, ਚਿਤਾਵਨੀ ਜਾਰੀ

07/05/2020 10:37:56 PM

ਗਾਂਧੀਨਗਰ— ਗੁਜਰਾਤ ਵਿਚ ਮਾਨਸੂਨ ਦੇ ਇਕ ਵਾਰ ਫਿਰ ਕਿਰਿਆਸ਼ੀਲ ਹੋਣ ਨਾਲ ਹੀ ਅੱਜ ਕਈ ਥਾਵਾਂ 'ਤੇ ਭਾਰੀ ਮੀਂਹ ਪਿਆ ਅਤੇ ਦੇਵਭੂਮੀ ਦਵਾਰਿਕਾ ਜ਼ਿਲ੍ਹੇ ਦੇ ਖੰਭਾਲੀਆ ਵਿਚ ਤਾਂ ਰਾਤ 8 ਵਜੇ ਤੱਕ 434 ਮਿਲੀਮੀਟਰ ਭਾਵ 17 ਇੰਚ ਤੋਂ ਵੱਧ ਮੀਂਹ ਪਿਆ। ਇਸ ਦੇ ਨਾਲ ਹੀ ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਅਗਲੇ 5 ਦਿਨਾਂ ਤਕ ਇੱਥੇ ਭਾਰੀ ਮੀਂਹ ਪੈ ਸਕਦਾ ਹੈ।

ਇੱਥੇ ਸੂਬਾ ਐਮਰਜੈਂਸੀ ਸੰਚਾਲਨ ਕੇਂਦਰਾਂ ਵਲੋਂ ਮਿਲੀ ਜਾਣਕਾਰੀ ਮੁਤਾਬਕ ਸ਼ਾਮ 6 ਵਜੇ ਤੋਂ 8 ਵਜੇ ਵਿਚਕਾਰ ਹੀ ਖੰਭਾਲੀਆ ਵਿਚ 292 ਮਿ. ਮੀ. ਭਾਵ ਤਕਰੀਬਨ 12 ਇੰਚ ਮੀਂਹ ਪਿਆ। ਰਾਤ 8 ਵਜੇ ਤੱਕ ਸੂਬੇ ਦੇ 251 ਵਿਚੋਂ 163 ਖੇਤਰਾਂ ਵਿਚ ਮੀਂਹ ਦਰਜ ਕੀਤਾ ਗਿਆ। ਪੋਰਬੰਦਰ ਦੇ ਰਾਨਾਵਾਵ ਵਿਚ 152 ਮਿ. ਮੀ. , ਪੋਰਬੰਦਰ ਵਿਚ 120 ਮਿ. ਮੀ., ਗਿਰ ਸੋਮਨਾਥ ਜ਼ਿਲ੍ਹੇ ਦੇ ਸੂਤਰਾਪਾੜਾ ਵਿਚ 99 ਮਿ.ਮੀ. ਅਤੇ ਵਲਸਾਡ ਦੇ ਪਾਰਡੀ ਵਿਚ 98 ਮਿ. ਮੀ. ਮੀਂਹ ਪਿਆ। ਮੀਂਹ ਕਾਰਨ ਵਾਪਰੀਆਂ ਘਟਨਾਵਾਂ ਵਿਚ ਕੁਝ ਲੋਕਾਂ ਦੀ ਜਾਨ ਵੀ ਗਈ ਹੈ। ਓਧਰ ਮੌਸਮ ਵਿਭਾਗ ਨੇ ਆਉਣ ਵਾਲੇ 5 ਦਿਨਾਂ ਦੌਰਾਨ ਵੀ ਸੂਬੇ ਵਿਚ ਕੁਝ ਸਥਾਨਾਂ 'ਤੇ ਭਾਰੀ ਤੋਂ ਵੀ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। 


Sanjeev

Content Editor

Related News