ਨਰੋਦਾ ਪਾਟੀਆ ਦੰਗਾ ਮਾਮਲਾ : ਮਾਇਆ ਕੋਡਨਾਨੀ ਬਰੀ, ਬਾਬੂ ਬਜਰੰਗੀ ਨੂੰ ਰਾਹਤ ਨਹੀਂ

04/20/2018 12:46:01 PM

ਅਹਿਮਦਾਬਾਦ— ਨਰੋਦਾ ਪਾਟੀਆ ਦੰਗੇ ਮਾਮਲੇ 'ਚ ਗੁਜਰਾਤ ਹਾਈਕੋਰਟ ਨੇ ਕੋਈ ਰਾਹਤ ਨਾ ਦਿੰਦੇ ਹੋਏ ਬਾਬੂ ਬਜਰੰਗੀ ਦੀ ਉਮਰਕੈਦ ਸਜ਼ਾ ਨੂੰ ਬਰਕਰਾਰ ਰੱਖੀ ਹੈ। ਐੈੱਸ.ਆਈ.ਟੀ. ਕੋਰਟ ਨੇ ਬਾਬੂ ਬਜਰੰਗੀ ਨੂੰ ਮੌਤ ਤੱਕ ਉਮਰਕੈਦ ਦੀ ਸਜ਼ਾ ਸੁਣਾਈ ਸੀ। ਇਸ ਤੋਂ ਇਲਾਵਾ ਹਰੀਸ਼ ਛਾਰਾ ਅਤੇ ਸੁਰੇਸ਼ ਲਾਂਗੜਾ ਨੂੰ ਵੀ ਹਾਈਕੋਰਟ ਨੇ ਦੋਸ਼ੀ ਮੰਨਿਆ ਹੈ। ਗੁਜਰਾਤ ਸਰਕਾਰ 'ਚ ਸਾਬਕਾ ਮੰਤਰੀ ਮਾਇਆ ਕੋਡਨਾਨੀ ਨੂੰ ਨਿਰਦੋਸ਼ ਕਰਾਰ ਦਿੰਦੇ ਹੋਏ ਬਰੀ ਕਰ ਦਿੱਤਾ ਹੈ।
ਇਸ ਤਰ੍ਹਾਂ ਜਿਨਾਂ 32 ਲੋਕਾਂ ਨੂੰ ਹੇਠਲੀ ਅਦਾਲਤ ਨੇ ਸਜ਼ਾ ਸੁਣਾਈ ਸੀ। ਉਨ੍ਹਾਂ ਚੋਂ ਸਿਰਫ ਮਾਇਆ ਕੋਡਨਾਨੀ ਨੂੰ ਹੀ ਰਾਹਤ ਮਿਲੀ ਹੈ। ਹਾਈਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਮਾਇਆ ਕੋਡਨਾਨੀ ਦੀ ਵਾਰਦਾਤ ਵਾਲੀ ਜਗ੍ਹਾ 'ਤੇ ਮੌਜ਼ੂਦਗੀ ਸਾਬਿਤ ਨਹੀਂ ਹੋਈ ਹੈ।


ਜਸਟਿਸ ਹਰਸ਼ ਦੇਵਾਨੀ ਅਤੇ ਜਸਟਿਸ ਏ.ਐੈੱਸ. ਸੁਪੋਹੀਆ ਦੇ ਬੈਂਚ ਨੇ ਮਾਮਲੇ 'ਚ ਸੁਣਵਾਈ ਪੂਰੀ ਹੋਣ ਤੋਂ ਬਾਅਦ ਪਿਛਲੇ ਸਾਲ ਅਗਸਤ 'ਚ ਆਪਣਾ ਆਦੇਸ਼ ਸੁਰੱਖਿਅਤ ਰੱਖ ਲਿਆ ਸੀ।
ਅਗਸਤ 2012 'ਚ ਐੈੱਸ.ਆਈ.ਟੀ. ਮਾਮਲਿਆਂ ਲਈ ਕੋਡਨਾਨੀ ਸਮੇਤ 32 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਕੋਡਨਾਨੀ ਨੂੰ 28 ਸਾਲ ਦੇ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਕ ਹੋਰ ਬਹੁਚਰਚਿਤ ਦੋਸ਼ੀ ਬਜਰੰਗ ਦਲ ਦੇ ਸਾਬਕਾ ਨੇਤਾ ਬਾਬੂ ਬਜਰੰਗੀ ਨੂੰ ਉਮਰ ਕੈਦ ਜੇਲ ਦੀ ਸਜ਼ਾ ਸੁਣਾਈ ਗਈ ਸੀ। 7 ਹੋਰ ਨੂੰ 21 ਸਾਲ ਦੇ ਉਮਰਕੈਦ ਅਤੇ ਬਾਕੀ ਹੋਰ ਨੂੰ 14 ਸਾਲ ਦੇ ਸਾਧਾਰਨ ਉਮਰਕੈਦ ਸੁਣਾਈ।
ਹੇਠਲੀ ਅਦਾਲਤ ਨੇ ਸਬੂਤਾਂ ਦੇ ਆਧਾਰ 'ਤੇ 29 ਹੋਰ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਸੀ, ਜਿਥੇ ਦੋਸ਼ੀਆਂ ਨੇ ਹੇਠਲੀ ਅਦਾਲਤ ਦੇ ਆਦੇਸ਼ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ, ਨਾਲ ਹੀ ਵਿਸ਼ੇਸ਼ ਜਾਂਚ ਦਲ ਨੇ 29 ਲੋਕਾਂ ਨੂੰ ਬਰੀ ਕੀਤੇ ਜਾਣ ਦੇ ਫੈਸਲੇ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਸੀ।
ਮਾਇਆ ਕੋਡਨਾਨੀ 'ਤੇ ਸੀ ਲੋਕਾਂ ਨੂੰ ਭੜਕਾਉਣ ਦਾ ਦੋਸ਼
ਗੁਜਰਾਤ 'ਚ 2007 ਤੋਂ 2009 ਦੌਰਾਨ ਮਹਿਲਾ ਅਤੇ ਬਾਲ ਕਲਿਆਣ ਸੂਬਾ ਮੰਤਰੀ ਰਹੀ ਮਾਇਆ ਕੋਡਨਾਨੀ ਨੂੰ ਨਰੋਦਾ ਪਾਟੀਆ ਮਾਮਲੇ 'ਚ ਗ੍ਰਿਫਤਾਰੀ ਤੋਂ ਬਾਅਦ ਅਸਤੀਫਾ ਦੇਣਾ ਪਿਆ ਸੀ। ਕੋਡਨਾਨੀ 'ਤੇ ਦੋਸ਼ ਸੀ ਕਿ ਉਨ੍ਹਾਂ ਨੇ ਹੰਗਾਮਾ ਕਰਨ ਵਾਲੇ ਮੁਸਲਿਮ ਬਸਤੀਆਂ 'ਚ ਉਨ੍ਹਾਂ ਨੂੰ ਹਮਲੇ ਲਈ ਆਪਣੇ ਭਾਸ਼ਣ ਰਾਹੀਂ ਉਕਸਾਇਆ ਸੀ। ਇਸ ਮੁਸਲਿਮ ਭਾਈਚਾਰੇ ਦੇ 11 ਲੋਕਾਂ ਦੀ ਮੌਤ ਹੋ ਗਈ ਸੀ।
ਇੰਝ ਭੜਕਿਆ ਸੀ ਨਰੋਦਾ ਪਾਟੀਆ ਦਾ ਦੰਗਾ
26 ਜਨਵਰੀ, 2002 ਨੂੰ ਸਾਬਰਮਤੀ ਐਕਸਪ੍ਰੈੱਸ ਦੇ ਗੋਧਰਾ ਸਟੇਸ਼ਨ ਪਹੁੰਚਣ 'ਤੇ ਜਦੋਂ ਬੋਗੀ 'ਚ ਅੱਗ ਲਗਾ ਦਿੱਤੀ ਗਈ ਸੀ। ਜਿਸ 'ਚ ਅਯੁੱਧਿਆ ਤੋਂ ਵਾਪਸ ਆ ਰਹੇ 57 ਕਾਰਸੇਵਕ ਸਵਾਰ ਸਨ। ਇਸ ਤੋਂ ਬਾਅਦ ਪੂਰੇ ਗੁਜਰਾਤ ਦਾ ਮਾਹੌਲ ਖਰਾਬ ਹੋ ਗਿਆ ਅਤੇ ਇਸ ਮੌਕੇ 'ਤੇ 28 ਫਰਵਰੀ, 2002 ਨੂੰ ਅਹਿਮਦਾਬਾਦ ਦੇ ਨਰੋਦਾ ਪਾਟੀਆ 'ਚ ਦੰਗਾ ਹੋਇਆ, ਜਿਸ 'ਚ 97 ਲੋਕ ਮਾਰੇ ਗਏ।