...ਜਦੋਂ ਭਗਵਾਨ ਨੂੰ ਲਗਾਇਆ 3500 ਪ੍ਰਕਾਰ ਦੇ ਪਕਵਾਨਾਂ ਦਾ ਭੋਗ

10/29/2019 2:35:21 PM

ਵਡੋਦਰਾ— ਗੁਜਰਾਤ ਦੇ ਵਡੋਦਰਾ 'ਚ ਸਥਿਤ ਪ੍ਰਸਿੱਧ ਸਵਾਮੀਨਾਰਾਇਣ ਮੰਦਰ 'ਚ ਗੁਜਰਾਤੀ ਨਵੇਂ ਸਾਲ ਅਤੇ ਅੰਨਕੂਟ ਪੂਜਾ ਮੌਕੇ ਸਾਢੇ 3 ਹਜ਼ਾਰ ਤੋਂ ਵਧ ਤਰ੍ਹਾਂ ਦੇ ਪਕਵਾਨਾਂ ਨਾਲ ਭਗਵਾਨ ਨੂੰ ਭੋਗ ਲਗਾਇਆ ਗਿਆ। ਉੱਥੇ ਹੀ ਸੂਰਤ ਦੇ ਮੰਦਰ 'ਚ 1300 ਤਰ੍ਹਾਂ ਦੇ ਪਕਵਾਨ ਭਗਵਾਨ ਨੂੰ ਭੇਟ ਕੀਤੇ ਗਏ।

ਕੇਕ ਤੋਂ ਲੈ ਕੇ ਡਰਾਈ ਫਰੂਟ ਤੱਕ ਸ਼ਾਮਲ
ਗੁਜਰਾਤ ਦੇ ਵਡੋਦਰਾ 'ਚ ਸਵਾਮੀਨਾਰਾਇਣ ਸੰਪਰਦਾਇ ਦੇ ਮੰਦਰ 'ਚ ਭਗਵਾਨ ਨੂੰ 3.30 ਹਜ਼ਾਰ ਤਰ੍ਹਾਂ ਦੇ ਭੋਗ ਲਗਾਏ ਗਏ ਹਨ। ਇਨ੍ਹਾਂ 'ਚ ਕੇਕ ਤੋਂ ਲੈ ਕੇ ਡਰਾਈ ਫਰੂਟ ਤੱਕ ਸ਼ਾਮਲ ਹਨ।

ਮੰਦਰ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ
ਇਸ ਮੌਕੇ ਭਜਨ ਕੀਰਤਨ ਅਤੇ ਮਹਾ ਆਰਤੀ ਕੀਤੀ ਗਈ। ਸਵਾਮੀਨਾਰਾਇਣ ਨੂੰ ਕਈ ਤਰ੍ਹਾਂ ਦੇ ਪਕਵਾਨ, ਮਠਿਆਈਆਂ, ਫਲ ਅਤੇ ਮੇਵੇ ਆਦਿ ਦਾ ਅੰਨਕੂਟ ਭੋਗ ਲਗਾਇਆ ਗਿਆ। ਹਜ਼ਾਰਾਂ ਖਾਧ ਪਦਾਰਥਾਂ ਦੇ ਭੋਗ ਦੇ ਨਾਲ ਹੀ ਮੰਦਰ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਸੀ। ਅੱਜ ਹੀ ਦੇ ਦਿਨ ਗੁਜਰਾਤੀ ਨਵਾਂ ਸਾਲ ਵੀ ਮਨਾਇਆ ਜਾਂਦਾ ਹੈ।

DIsha

This news is Content Editor DIsha