ਸੱਪਾਂ ਨਾਲ ਡਾਂਸ ਕਰਨ ਦੇ ਮਾਮਲੇ ''ਚ ਤਿੰਨ ਕੁੜੀਆਂ ਸਮੇਤ 5 ਵਿਰੁੱਧ ਮਾਮਲਾ ਦਰਜ

10/12/2019 5:43:51 PM

ਜੂਨਾਗੜ੍ਹ— ਗੁਜਰਾਤ ਦੇ ਜੂਨਾਗੜ੍ਹ ਜ਼ਿਲੇ ਦੇ ਇਕ ਪਿੰਡ 'ਚ ਸੱਪਾਂ ਨਾਲ ਡਾਂਸ ਕਰਨ ਦੇ ਮਾਮਲੇ 'ਚ ਜੰਗਲਾਤ ਵਿਭਾਗ ਨੇ ਤਿੰਨ ਕੁੜੀਆਂ ਅਤੇ 2 ਹੋਰ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜੂਨਾਗੜ੍ਹ ਦੇ ਜ਼ਿਲਾ ਜੰਗਲਾਤ ਅਧਿਕਾਰੀ (ਡੀ.ਐੱਫ.ਓ.) ਡਾ. ਸੁਨੀਲ ਬੇਰਵਾਲ ਨੇ ਦੱਸਿਆ ਕਿ ਨੌਰਾਤਿਆਂ ਦੌਰਾਨ 6 ਅਕਤੂਬਰ ਨੂੰ ਮਾਂਗਰੋਲ ਤਾਲੁਕਾ ਦੇ ਸ਼ੀਲ ਪਿੰਡ 'ਚ ਹੋਏ ਗਰਬਾ ਦੌਰਾਨ ਇਹ ਘਟਨਾ ਹੋਈ ਸੀ। ਇਸ ਦਾ ਇਕ ਲਗਭਗ ਢਾਈ ਮਿੰਟ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਦੀ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਕਿ ਤਿੰਨ 'ਚੋਂ 2 ਸੱਪ ਜ਼ਹਿਰੀਲੇ ਨਹੀਂ ਸਨ ਅਤੇ ਇਕ ਨਾਗ ਜੋ ਜ਼ਹਿਰੀਲਾ ਸੀ, ਉਸ ਦਾ ਦੰਦ ਤੋੜ ਦਿੱਤਾ ਗਿਆ ਸੀ ਤਾਂ ਕਿ ਇਹ ਡੱਸ ਨਾ ਸਕੇ।

ਸ਼੍ਰੀ ਬੇਰਵਾਲ ਨੇ ਦੱਸਿਆ ਕਿ ਇਸ ਮਾਮਲੇ 'ਚ ਗਰਬਾ ਦੇ ਆਯੋਜਕ ਅਤੇ ਇਕ ਸਪੇਰੇ ਤੇ ਤਿੰਨ ਕੁੜੀਆਂ ਜਿਨ੍ਹਾਂ 'ਚੋਂ 2 ਨਾਬਾਲਗ ਹਨ ਨੂੰ ਦੋਸ਼ੀ ਬਣਾਉਂਦੇ ਹੋਏ ਸ਼ੁੱਕਰਵਾਰ ਨੂੰ ਕੋਰਟ 'ਚ ਪੇਸ਼ ਕੀਤਾ ਸੀ। ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ।

DIsha

This news is Content Editor DIsha