ਗੁਜਰਾਤ ਚੋਣਾਂ : ਰਾਹੁਲ ਨੇ ਜੀ. ਐੱਸ. ਟੀ. ਨੂੰ ਲੈ ਕੇ ਕੀਤਾ ਵਿਅੰਗ

Wednesday, Dec 06, 2017 - 11:41 AM (IST)

ਨਵੀਂ ਦਿੱਲੀ— ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਪ੍ਰਚਾਰ ਦੌਰਾਨ ਮੋਦੀ ਸਰਕਾਰ ਤੋਂ ਲਗਾਤਾਰ ਪੁੱਛੇ ਜਾ ਰਹੇ ਆਪਣੇ ਸਵਾਲਾਂ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇਕ ਹੋਰ ਸਵਾਲ ਦਾਗਿਆ ਹੈ।
ਰਾਹੁਲ ਨੇ ਆਪਣੇ ਨਵਾਂ ਸਵਾਲ 'ਚ ਨੋਟਬੰਦੀ, ਜੀ. ਐੱਸ. ਟੀ. ਅਤੇ ਮਹਿੰਗਾਈ ਦੇ ਨਾਲ ਹੀ ਭਾਜਪਾ ਕੋਲੋਂ ਗੁਜਰਾਤ ਵਿਚ ਉਸ ਦੇ 22 ਸਾਲ ਦੇ ਸ਼ਾਸਨ ਦਾ ਹਿਸਾਬ ਮੰਗਿਆ ਹੈ। 
ਟਵਿਟਰ 'ਤੇ ਪੁੱਛੇ ਜਾ ਰਹੇ ਆਪਣੇ 7ਵੇਂ ਸਵਾਲ 'ਚ ਰਾਹੁਲ ਨੇ ਕਿਹਾ, ''22 ਸਾਲਾਂ ਦਾ ਹਿਸਾਬ, ਗੁਜਰਾਤ ਮਾਂਗੇ ਜਵਾਬ।''
ਉਨ੍ਹਾਂ ਲਿਖਿਆ ਹੈ, ''ਜੁਮਲਿਆਂ ਦੀ ਬੇਵਫਾਈ ਮਾਰ ਗਈ, ਨੋਟਬੰਦੀ ਦੀ ਲੁਟਾਈ ਮਾਰ ਗਈ।  ਕੀਤੀ ਹੋਈ ਸਾਰੀ ਕਮਾਈ ਮਾਰ ਗਈ। ਬਾਕੀ ਕੁਝ ਬਚਿਆ ਤਾਂ ਮਹਿੰਗਾਈ ਮਾਰ ਗਈ। ਵਧਦੇ ਭਾਵਾਂ ਨਾਲ ਜੀਣਾ ਦੁਸ਼ਵਾਰ। ਬਸ ਅਮੀਰਾਂ ਦੀ ਹੋਵੇਗੀ ਭਾਜਪਾ ਸਰਕਾਰ?''


Related News