ਗੁਜਰਾਤ ਚੋਣਾਂ: ਗਿਰ ਜੰਗਲ ਤੋਂ ਸਿਰਫ ਇਕ ਵੋਟਰ ਨੇ ਪਾਇਆ ਵੋਟ, ਜਾਣੋ ਕੀ ਹੈ ਕਾਰਨ

Saturday, Dec 09, 2017 - 04:04 PM (IST)

ਅਹਿਮਦਾਬਾਦ— ਗੁਜਰਾਤ ਵਿਧਾਨ ਸਭਾ ਲਈ ਪਹਿਲੇ ਪੜਾਅ 'ਚ ਦੱਖਣੀ ਅਤੇ ਸੌਰਾਸ਼ਟਰ-ਕੱਛ ਖੇਤਰ ਦੇ 19 ਜ਼ਿਲਿਆਂ ਦੀਆਂ 89 ਸੀਟਾਂ 'ਤੇ ਸ਼ਨੀਵਾਰ ਦੀ ਸਵੇਰ 8 ਵਜੇ ਤੋਂ ਵੋਟਿੰਗ ਜਾਰੀ ਹੈ। ਉੱਥੇ ਹੀ ਗਿਰ ਸੋਮਨਾਥ ਜ਼ਿਲੇ ਦੇ ਗਿਰ ਜੰਗਲ ਦੇ ਅੰਦਰ ਬਾਨੇਜ 'ਚ ਸਿਰਫ ਇਕ ਵੋਟਰ ਵਾਲੇ ਵੋਟ ਕੇਂਦਰ 'ਤੇ ਸਥਾਨਕ ਮੰਦਰ ਦੇ ਮਹੰਤ ਭਰਤਦਾਸ ਨੇ ਵੀ ਵੋਟਿੰਗ ਕੀਤੀ। ਜ਼ਿਕਰਯੋਗ ਹੈ ਕਿ ਮਹੰਤ ਭਰਤਦਾਸ ਸੋਮਨਾਥ ਜ਼ਿਲੇ ਦੇ ਬਾਨੇਜ ਪਿੰਡ 'ਚ ਇਕਮਾਤਰ ਵੋਟਰ ਹਨ।PunjabKesariਬਾਨੇਜ ਪਿੰਡ ਗਿਰ ਦੇ ਜੰਗਲਾਂ ਦਰਮਿਆਨ ਇਕ ਇਤਿਹਾਸਕ ਤੀਰਥ ਸਥਾਨ ਹੈ। ਇਹ ਤੀਰਥ ਸਥਾਨ ਮਸ਼ਹੂਰ ਗਿਰ ਸੇਂਚੁਰੀ ਦੇ ਅੰਦਰ ਆਉਂਦਾ ਹੈ। ਮਹੰਤ ਭਰਤਦਾਸ ਇਸ ਮੰਦਰ 'ਚ ਰਹਿੰਦੇ ਹਨ। ਇਸ ਲਈ ਉਨ੍ਹਾਂ ਲਈ ਹਰ ਵਾਰ ਇੱਥੇ ਪੋਲਿੰਗ ਬੂਥ ਬਣਦਾ ਹੈ। ਚੋਣ ਕਮਿਸ਼ਨ 2002 ਤੋਂ ਇਸੇ ਤਰ੍ਹਾਂ ਹੀ ਪੋਲਿੰਗ ਬੂਥ ਉਨ੍ਹਾਂ ਲਈ ਲਗਾਇਆ ਜਾਂਦਾ ਹੈ ਅਤੇ ਉੱਥੇ ਪੂਰਾ ਦਿਨ 5 ਚੋਣ ਅਧਿਕਾਰੀ ਮੌਜੂਦ ਰਹਿੰਦੇ ਹਨ ਤਾਂ ਕਿ ਮਹੰਤ ਕਿਸੇ ਵੀ ਸਮੇਂ ਆ ਕੇ ਆਪਣਾ ਵੋਟ ਪਾ ਸਕਣ।


Related News