ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਲਈ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ

04/21/2021 2:36:59 PM

ਅਹਿਮਦਾਬਾਦ- ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਬੁੱਧਵਾਰ ਨੂੰ ਗਾਂਧੀਨਗਰ 'ਚ ਇਕ ਸਰਕਾਰੀ ਸਿਹਤ ਕੇਂਦਰ 'ਤੇ ਕੋਵਿਡ-19 ਰੋਕੂ ਟੀਕੇ ਦੀ ਪਹਿਲੀ ਖੁਰਾਕ ਲਈ। ਰੂਪਾਨੀ ਨੇ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਜਾਣ ਦੇ ਕਰੀਬ 60 ਦਿਨਾਂ ਬਾਅਦ ਟੀਕੇ ਦੀ ਖੁਰਾਕ ਲਈ ਹੈ। ਮੁੱਖ ਮੰਤਰੀ 15 ਫ਼ਰਵਰੀ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਏ ਸਨ। ਰੂਪਾਨੀ ਨੇ ਪੀੜਤ ਹੋ ਚੁਕੇ ਲੋਕਾਂ ਸਮੇਤ ਸਾਰੇ ਯੋਗ ਲੋਕਾਂ ਨੂੰ ਟੀਕੇ ਦੀ ਖੁਰਾਕ ਲੈਣ ਦੀ ਅਪੀਲ ਕੀਤੀ।

ਰੂਪਾਨੀ ਨੇ ਕਿਹਾ,''ਮੈਂ ਕਰੀਬ 60 ਦਿਨ ਪਹਿਲਾਂ ਕੋਰੋਨਾ ਵਾਇਰਸ ਨਾਲ ਪਾਜ਼ੇਟਿਵ ਹੋ ਗਿਆ ਸੀ ਅਤੇ ਇਲਾਜ ਤੋਂ ਬਾਅਦ ਠੀਕ ਹੋ ਗਿਆ। ਇਸ ਭੁਲੇਖੇ 'ਚ ਨਾ ਰਹੋ ਕਿ ਜੇਕਰ ਤੁਸੀਂ ਪੀੜਤ ਹੋ ਚੁਕੇ ਹਨ ਤਾਂ ਤੁਹਾਨੂੰ ਟੀਕਾ ਲਗਵਾਉਣ ਦੀ ਜ਼ਰੂਰਤ ਨਹੀਂ ਹੈ। ਪਹਿਲਾਂ ਪੀੜਤ ਹੋਣ ਦੇ ਬਾਵਜੂਦ ਤੁਹਾਨੂੰ ਡਾਕਟਰਾਂ ਦੀ ਸਲਾਹ ਅਨੁਸਾਰ ਟੀਕਾ ਜ਼ਰੂਰੀ ਲਗਵਾਉਣਾ ਚਾਹੀਦਾ।'' ਮੁੱਖ ਮੰਤਰੀ ਨੇ ਕਿਹਾ ਕਿ ਇਕ ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਟੀਕਾਕਰਨ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਸੂਬਾ ਸਰਕਾਰ ਨੇ ਟੀਕਾਕਰਨ ਮੁਹਿੰਮ ਦਾ ਵਿਸਥਾਰ ਕਰਨ ਦੀ ਤਿਆਰੀਆਂ ਸ਼ੁਰੂ ਕਰ ਦਿੱਤੀ ਹੈ। ਰੂਪਾਨੀ ਨੇ ਕਿਹਾ,''ਮੌਜੂਦਾ ਹਾਲਤ 'ਚ ਵਾਇਰਸ ਵਿਰੁੱਧ ਟੀਕਾ ਹੀ ਪ੍ਰਭਾਵੀ ਇਲਾਜ ਹੈ। ਮੈਂ ਲੋਕਾਂ ਤੋਂ ਟੀਕਾ ਲੈਣ ਦੀ ਅਪੀਲ ਕਰਦਾ ਹਾਂ।''

ਇਹ ਵੀ ਪੜ੍ਹੋ : ਕੋਰੋਨਾ ਦੇ ਭਿਆਨਕ ਰੂਪ ਨੇ ਮਚਾਈ ਹਫੜਾ ਦਫੜੀ, ਦੇਸ਼ 'ਚ ਰਾਮਨੌਮੀ ਦੀ ਧੂਮ... ਅੱਜ ਦੀਆਂ ਵੱਡੀਆਂ ਖ਼ਬਰਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha