ਗੁਜਰਾਤੀ ਖਾਣੇ ਦਾ ਸਵਾਦ ਲੈਣਗੇ ਟਰੰਪ, ਜਾਣੋ ਕੀ ਹੈ ਮੈਨਿਊ

02/23/2020 2:36:54 PM

ਨਵੀਂ ਦਿੱਲੀ—ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਦਿਨਾਂ ਲਈ ਭਾਰਤ ਦੌਰੇ ਦੀ ਸ਼ੁਰੂਆਤ 24 ਫਰਵਰੀ ਭਾਵ ਸੋਮਵਾਰ ਨੂੰ ਗੁਜਰਾਤ ਤੋਂ ਕਰਨਗੇ। ਇਸ ਦੌਰਾਨ ਮਹਾਤਮਾ ਗਾਂਧੀ ਸਾਬਰਮਤੀ ਆਸ਼ਰਮ ਵੀ ਜਾਣਗੇ। ਸਾਬਰਮਤੀ ਆਸ਼ਰਮ ਦੌਰੇ ਦੌਰਾਨ ਡੋਨਾਲਡ ਟਰੰਪ ਖਾਣਾ ਵੀ ਖਾਣਗੇ। ਰਾਸ਼ਟਰਪਤੀ ਟਰੰਪ ਦੇ ਲਈ ਖਾਣਾ ਬਣਾਉਣ ਦੀ ਜ਼ਿੰਮੇਵਾਰੀ ਗੁਜਰਾਤ ਦੇ ਸ਼ੈਫ ਸੁਰੇਸ਼ ਖੰਨਾ ਨੂੰ ਦਿੱਤੀ ਗਈ ਹੈ। ਦੱਸ ਦੇਈਏ ਕਿ ਸੁਰੇਸ਼ ਖੰਨਾ ਫਾਰਚੂਨ ਲੈਂਡ ਮਾਰਕ ਹੋਟਲ ਦੇ ਸ਼ੈਫ ਹਨ ਅਤੇ ਡੋਨਾਲਡ ਟਰੰਪ, ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਭੋਜਨ ਤਿਆਰ ਕਰਨਗੇ। ਸ਼ੈਫ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਲਈ ਖਾਸ ਤਰ੍ਹਾਂ ਦਾ ਇੰਤਜ਼ਾਮ ਕੀਤਾ ਗਿਆ ਹੈ।

ਸ਼ੈਫ ਖੰਨਾ ਨੇ ਦੱਸਿਆ, ''ਖਾਣੇ ਦੇ ਮੈਨਿਊ 'ਚ ਗੁਜਰਾਤੀ ਪਕਵਾਨ ਤੈਅ ਕੀਤੇ ਗਏ ਹਨ, ਇਨ੍ਹਾਂ 'ਚ ਖਮਾਣ, ਸਪੈਸ਼ਲ ਗੁਜਰਾਤੀ ਜਿੰਜਰ ਟੀ, ਬ੍ਰੋਕਲੀਅਨ ਕਾਰਨ, ਸਮੋਸਾ, ਆਈਸ ਟੀ, ਗ੍ਰੀਨ ਟੀ ਅਤੇ ਮਲਟੀ ਗ੍ਰੇਨ ਕੁਕੀਜ਼ ਸ਼ਾਮਲ ਹਨ। ਸਬੰਧਿਤ ਵਿਭਾਗ ਦੇ ਇਨ੍ਹਾਂ ਪਕਵਾਨਾਂ ਲਈ ਆਗਿਆ ਦਿੱਤੀ ਗਈ ਹੈ। ਇਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ।''

ਦੱਸਣਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੌਰੇ ਦੌਰਾਨ ਖਾਣ ਪੀਣ ਲਈ ਖਾਸ ਭਾਂਡੇ ਜੈਪੁਰ 'ਚ ਤਿਆਰ ਕੀਤੇ ਗਏ ਹਨ। ਆਈ.ਟੀ.ਸੀ ਕੰਪਨੀ ਨੇ ਧਾਤੂ ਨਿਰਮਾਤਾ ਅਤੇ ਡਿਜ਼ਾਈਨਰ ਅਰੁਣ ਪਾਬੂਵਾਲ ਨੂੰ ਭਾਂਡੇ ਤਿਆਰ ਕਰਨ ਲਈ 3 ਹਫਤਿਆਂ ਦਾ ਸਮਾਂ ਦਿੱਤਾ ਸੀ। ਪਾਬੂਵਾਲ ਨੇ ਦੱਸਿਆ ਕਿ ਇਹ ਭਾਂਡੇ ਬਿਨਾਂ ਲੌਹ ਧਾਤੂ ਦੀ ਵਰਤੋਂ ਕਰ ਤੇ ਗ੍ਰਾਫਿਕ ਰੂਪ 'ਚ ਡਿਜ਼ਾਈਨ ਕੀਤੇ ਗਏ ਹਨ।

ਇਹ ਵੀ ਦੱਸਿਆ ਜਾਂਦਾ ਹੈ ਕਿ ਭਾਰਤ ਦੌਰੇ ਦੌਰਾਨ ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਟਰੰਪ, ਬੇਟੀ ਅਤੇ ਜਵਾਈ ਵੀ ਆਉਣਗੇ।

 

Iqbalkaur

This news is Content Editor Iqbalkaur