ਗੁਜਰਾਤ 'ਚ ਸਵਾ 6 ਕਰੋੜ ਰੁਪਏ ਦੇ ਚਰਸ ਦੇ ਪੈਕੇਟ ਬਰਾਮਦ

06/22/2020 11:53:05 AM

ਭੁਜ- ਗੁਜਰਾਤ 'ਚ ਕੱਛ ਜ਼ਿਲ੍ਹੇ 'ਚ ਸਮੁੰਦਰ ਕਿਨਾਰੇ ਵੱਖ-ਵੱਖ ਥਾਂਵਾਂ ਤੋਂ 2 ਦਿਨਾਂ 'ਚ ਸਵਾ 6 ਕਰੋੜ ਰੁਪਏ ਤੋਂ ਵੱਧ ਦੇ 419 ਚਰਸ ਦੇ ਪੈਕੇਟ ਬਰਾਮਦ ਕੀਤੇ ਗਏ ਹਨ। ਪੁਲਸ ਸੁਪਰਡੈਂਟ ਸੌਰਭ ਤੋਬੰਲੀਆ ਨੇ ਦੱਸਿਆ ਕਿ ਸੋਮਵਾਰ ਸਮੁੰਦਰ ਕਿਨਾਰੇ ਵੱਖ-ਵੱਖ ਜਗ੍ਹਾ ਤੋਂ ਚਰਸ ਦੇ 100 ਅਤੇ ਐਤਵਾਰ ਨੂੰ ਜਖੋ ਮਰੀਨ ਖੇਤਰ 'ਚੋਂ 186, ਜਖੋ ਖੇਤਰ 'ਚੋਂ 2, ਮਰੀਨ ਟਰਾਂਸਫੋਰਸ ਨੂੰ 18, ਸਟੇਟ ਆਈ.ਬੀ. ਨੂੰ 59, ਬੀ.ਐੱਸ.ਐੱਫ. ਨੂੰ 20 ਅਤੇ ਕੋਸਟਗਾਰਡ ਨੂੰ 34 ਕੁੱਲ ਮਿਲਾ ਕੇ 419 ਚਰਸ ਦੇ ਪੈਕੇਟ ਸਮੁੰਦਰ ਕਿਨਾਰੇ ਵੱਖ-ਵੱਖ ਥਾਂਵਾਂ ਤੋਂ ਐਤਵਾਰ ਦੇਰ ਰਾਤ ਤੱਕ ਲਾਵਾਰਸ ਪਏ ਮਿਲੇ।

ਬਰਾਮਦ ਪੈਕੇਟਾਂ ਦੀ ਕੀਮਤ 6 ਕਰੋੜ 28 ਲੱਖ 50 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਚਰਸ ਕਿੱਥੋਂ ਆਈ ਹੈ। ਇਸ ਸਿਲਸਿਲੇ 'ਚ ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਸਕੀ ਹੈ। ਦੱਸਣਯੋਗ ਹੈ ਕਿ 20 ਮਈ ਤੋਂ 17 ਜੂਨ ਤੱਕ ਕੱਛ 'ਚ ਸਮੁੰਦਰ ਕਿਨਾਰੇ ਵੱਖ-ਵੱਖ ਥਾਂਵਾਂ ਤੋਂ 82 ਚਰਸ ਦੇ ਪੈਕੇਟ ਲਾਵਾਰਸ ਪਏ ਮਿਲੇ ਸਨ। ਜਿਨ੍ਹਾਂ ਦੀ ਕੀਮਤ ਇਕ ਕਰੋੜ 23 ਲੱਖ ਰੁਪਏ ਦੱਸੀ ਗਈ ਸੀ।

DIsha

This news is Content Editor DIsha