ਗੁਜਰਾਤ ਬੋਰਡ ਦੇ 12ਵੀਂ ਦੇ ਨਤੀਜੇ ਐਲਾਨ, ਕੁੜੀਆਂ ਰਹੀ ਸਭ ਤੋਂ ਅੱਗੇ

05/25/2019 4:34:22 PM

ਗਾਂਧੀਨਗਰ (ਵਾਰਤਾ)— ਗੁਜਰਾਤ ਸੈਕੰਡਰੀ ਅਤੇ ਉੱਚ ਸਕੈਂਡਰੀ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਅੱਜ ਐਲਾਨ ਕਰ ਦਿੱਤੇ ਗਏ ਅਤੇ ਇਸ 'ਚ 73.27 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਇਹ ਪਿਛਲੇ ਸਾਲ ਦੇ ਪਾਸ ਫੀਸਦੀ 68.96 ਦੀ ਤੁਲਨਾ ਵਿਚ ਲੱਗਭਗ 4 ਫੀਸਦੀ ਬਿਹਤਰ ਹੈ। ਲੜਕੀਆਂ ਦੀ ਪਾਸ ਫੀਸਦੀ 79.27 ਰਹੀ ਹੈ, ਜਿਨ੍ਹਾਂ ਨੇ (67.49 ਫੀਸਦੀ) ਮੁੰਡਿਆਂ ਨੂੰ ਪਿਛੇ ਛੱਡ ਦਿੱਤਾ ਹੈ। ਪਾਟਨ 85.03 ਫੀਸਦੀ ਨਾਲ ਸਭ ਤੋਂ ਬਿਹਤਰ ਨਤੀਜੇ ਵਾਲਾ ਅਤੇ ਪੰਚਮਹਾਲ 45.82 ਫੀਸਦੀ ਨਾਲ ਇਸ ਮਾਮਲੇ ਵਿਚ ਸਭ ਤੋਂ ਫਿਸਡੀ ਜ਼ਿਲਾ ਰਿਹਾ ਹੈ।

ਕੇਂਦਰਵਾਰ ਅਹਿਮਦਾਬਾਦ ਦਾ ਨਵਰੰਗਪੁਰਾ (95.66 ਫੀਸਦੀ) ਸਭ ਤੋਂ ਬਿਹਤਰ ਅਤੇ ਪੰਚਮਹਾਸ ਜ਼ਿਲੇ ਦਾ ਮੋਰਵਾ ਰੇਣਾ (15.43 ਫੀਸਦੀ) ਸਭ ਤੋਂ ਮਾੜਾ ਰਿਹਾ ਹੈ। ਬੋਰਡ ਪ੍ਰਧਾਨ ਏ. ਜੇ. ਸ਼ਾਹ ਨੇ ਦੱਸਿਆ ਕਿ ਪ੍ਰੀਖਿਆ ਵਿਚ ਹਿੱਸਾ ਲੈਣ ਵਾਲੇ ਕੁੱਲ, 3,55,562 'ਚੋਂ 2,60,503 ਵਿਦਿਆਰਥੀ ਪਾਸ ਹੋਏ ਹਨ। ਇਨ੍ਹਾਂ 'ਚੋਂ 792 ਏ-1 ਅਤੇ 11768 ਏ-2 ਗ੍ਰੇਡ ਨਾਲ ਪਾਸ ਹੋਏ ਹਨ। ਨਤੀਜਿਆਂ ਨੂੰ ਬੋਰਡ ਦੀ ਵੈੱਬਸਾਈਟ http://gseb.org. 'ਤੇ ਵੀ ਦੇਖਿਆ ਜਾ ਸਕਦਾ ਹੈ।

Tanu

This news is Content Editor Tanu