30 ਸਾਲਾਂ ''ਚ ਪਹਿਲੀ ਵਾਰ ਅਡਵਾਨੀ ਨੇ ਬਿਨਾਂ ਲੋਕ ਸਭਾ ਚੋਣ ਲੜੇ ਪਾਈ ਆਪਣੀ ਵੋਟ

04/23/2019 4:24:21 PM

ਅਹਿਮਦਾਬਾਦ-ਲੋਕ ਸਭਾ ਚੋਣਾਂ ਦੇ ਤੀਜੇ ਪੜਾਅ 'ਚ ਭਾਜਪਾ ਨੇ ਸੀਨੀਅਰ ਨੇਤਾ ਐੱਲ. ਕੇ. ਅਡਵਾਨੀ ਨੇ ਅਹਿਮਦਾਬਾਦ 'ਚ ਆਪਣੀ ਵੋਟ ਪਾਈ। ਇਸ ਦੌਰਾਨ ਵੱਡੀ ਗੱਲ ਇਹ ਸਾਹਮਣੇ ਆਈ ਕਿ 1989 ਤੋਂ ਬਾਅਦ ਮਤਲਬ ਕਿ 30 ਸਾਲਾਂ ਬਾਅਦ ਅੱਜ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਅਡਵਾਨੀ ਨੇ ਬਿਨਾਂ ਲੋਕ ਸਭਾ ਚੋਣ ਲੜੇ ਆਪਣੀ ਵੋਟ ਪਾਈ ਹੈ। ਅਡਵਾਨੀ ਨੇ ਗਾਂਧੀਨਗਰ ਸੀਟ ਤੋਂ ਇਸ ਵਾਰ ਪ੍ਰਧਾਨ ਅਮਿਤ ਸ਼ਾਹ ਚੋਣ ਲੜ ਰਹੇ ਹਨ। ਅਡਵਾਨੀ ਇਸ ਸੀਟ ਤੋਂ 1991 ਤੋਂ ਲਗਾਤਾਰ ਸੰਸਦ ਮੈਂਬਰ ਰਹੇ ਹਨ।

ਭਾਜਪਾ ਦੇ ਸੀਨੀਅਰ ਨੇਤਾ ਐੱਲ. ਕੇ. ਅਡਵਾਨੀ ਨੇ ਅਹਿਮਦਾਬਾਦ ਦੇ ਸ਼ਾਹਪੁਰ ਹਿੰਦੀ ਸਕੂਲ 'ਚ ਵੋਟ ਪਾਈ। ਅੱਜ ਗੁਜਰਾਤ ਦੀਆਂ ਸਾਰੀਆਂ 26 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਪੋਲਿੰਗ ਕੇਂਦਰਾਂ 'ਤੇ ਪਹੁੰਚੇ ਅਡਵਾਨੀ ਨੂੰ ਚਾਰੇ ਪਾਸਿਓ ਮੀਡੀਆਂ ਵਾਲਿਆ ਨੇ ਘੇਰ ਲਿਆ ਪਰ ਅਡਵਾਨੀ ਨੇ ਬਿਨਾਂ ਕੁਝ ਕਹੇ ਵੋਟ ਪਾਉਣ ਲਈ ਅੰਦਰ ਚਲੇ ਗਏ।

ਦੱਸਣਯੋਗ ਹੈ ਕਿ ਐਲ. ਕੇ. ਅਡਵਾਨੀ ਦੀ ਰਾਜਨੀਤਿਕ ਯਾਤਰਾ 'ਚ ਗਾਂਧੀਨਗਰ ਦਾ ਸਭ ਤੋਂ ਅਹਿਮ ਯੋਗਦਾਨ ਰਿਹਾ ਹੈ। ਸਾਲ 1991 'ਚ 10 ਵੀਂ ਲੋਕ ਸਭਾ ਚੋਣਾਂ 'ਚ ਉਨ੍ਹਾਂ ਨੂੰ ਗੁਜਰਾਤ ਦੇ ਗਾਂਧੀਨਗਰ ਤੋਂ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ ਸੀ। ਉਸ ਸਮੇਂ ਤੋਂ ਹੁਣ ਤੱਕ ਅਡਵਾਨੀ ਇਸ ਸੀਟ ਤੋਂ ਸੰਸਦ ਮੈਂਬਰ ਰਹੇ ਹਨ। ਇਸ ਤੋਂ ਪਹਿਲਾਂ 1970 ਤੋਂ ਲੈ ਕੇ 1989 ਤੱਕ 19 ਸਾਲ ਉਹ ਰਾਜ ਸਭਾ ਤੋਂ ਹੀ ਚੁਣੇ ਜਾਂਦੇ ਸੀ। ਇਸ ਦੇ ਨਾਲ ਹੀ 9ਵੀਂ ਲੋਕ ਸਭਾ 'ਚ 1989 'ਚ ਉਨ੍ਹਾਂ ਨੂੰ ਪਹਿਲੀ ਵਾਰ ਨਵੀਂ ਦਿੱਲੀ ਤੋਂ ਲੋਕਸਭਾ ਚੋਣ ਜਿੱਤਿਆ ਸੀ।ਇਸ ਤੋਂ ਇਲਾਵਾ ਭਾਜਪਾ ਪਾਰਟੀ ਨੂੰ ਜ਼ੀਰੋ ਤੋਂ ਸ਼ਿਖਰ ਤੱਕ ਲਿਜਾਣ ਲਈ ਅਟਲ ਅਤੇ ਅਡਵਾਨੀ ਦੀ ਜੋੜੀ ਨੇ ਅਹਿਮ ਭੂਮਿਕਾ ਨਿਭਾਈ ਸੀ। 2014 'ਚ ਲੋਕ ਸਭਾ ਚੋਣਾਂ ਚ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਜਪਾ ਨੂੰ ਇਤਿਹਾਸਿਕ ਜਿੱਤ ਮਿਲੀ ਸੀ। ਇਤਿਹਾਸ 'ਚ ਪਹਿਲੀ ਵਾਰ ਭਾਜਪਾ ਇਕੱਲੀ ਨੂੰ ਪੂਰੀ ਤਰ੍ਹਾ ਨਾਲ ਬਹੁਮਤ ਮਿਲਿਆ।

Iqbalkaur

This news is Content Editor Iqbalkaur