ਗੁਜਰਾਤ ''ਚ ਵਾਪਰਿਆ ਭਿਆਨਕ ਹਾਦਸਾ, 4 ਔਰਤਾਂ ਸਮੇਤ 6 ਲੋਕਾਂ ਦੀ ਮੌਤ

02/15/2023 4:57:27 PM

ਪਾਟਨ (ਭਾਸ਼ਾ)- ਗੁਜਰਾਤ ਦੇ ਪਾਟਨ ਜ਼ਿਲ੍ਹੇ 'ਚ ਬੁੱਧਵਾਰ ਦੁਪਹਿਰ ਇਕ ਵੱਡਾ ਹਾਦਸਾ ਵਾਪਰਿਆ। ਜੀਪ ਦੇ ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ ਚਾਰ ਔਰਤਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖ਼ਮੀ ਹੋ ਗਏ। ਪੁਲਸ ਡਿਪਟੀ ਸੁਪਰਡੈਂਟ ਕੇ.ਕੇ. ਪਾਂਡਯਾ ਨੇ ਕਿਹਾ ਕਿ ਇਹ ਘਟਨਾ ਰਾਧਨਪੁਰ ਨੇੜੇ ਵਾਪਰੀ, ਜਦੋਂ ਕਰੀਬ 15 ਯਾਤਰੀਆਂ ਨੂੰ ਲਿਜਾ ਰਹੀ ਮਹਿੰਦਰਾ ਜੀਪ ਦੇ ਡਰਾਈਵਰ ਨੇ ਟਾਇਰ ਫਟਣ ਤੋਂ ਬਾਅਦ ਕੰਟਰੋਲ ਗੁਆ ਦਿੱਤਾ। ਜੀਪ ਵਾਰਾਹੀ ਪਿੰਡ ਵੱਲ ਜਾ ਰਹੀ ਸੀ।

ਮ੍ਰਿਤਕਾਂ ਦੀ ਪਛਾਣ ਸੰਜੂਭਾਈ ਫੁਲਵਾੜੀ (50), ਦੁਦਾਭਾਈ ਰਾਠੌੜ (50), ਰਾਧਾਬੇਨ ਪਰਮਾਰ (35), ਕਾਜਲ ਪਰਮਾਰ (59), ਅੰਮ੍ਰਿਤਾ ਵੰਜਾਰਾ (15) ਅਤੇ ਪਿਨਾਲਬੇਨ ਵੰਜਾਰਾ (7) ਵਜੋਂ ਹੋਈ ਹੈ। ਪਾਂਡਯਾ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਰਾਧਨਪੁਰ ਅਤੇ ਪਾਟਨ ਦੇ ਵੱਖ-ਵੱਖ ਹਸਪਤਾਲਾਂ 'ਚ ਰੈਫਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਪਾਏ ਜਾਣ 'ਤੇ ਦੋਹਾਂ ਵਾਹਨਾਂ ਦੇ ਡਰਾਈਵਰਾਂ ਖ਼ਿਲਾਫ਼ ਭਾਰਤੀ ਦੰਡਾਵਲੀ ਅਤੇ ਮੋਟਰ ਵਾਹਨ ਐਕਟ ਦੀ ਧਾਰਾਵਾਂ ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ ਜਾਵੇਗੀ।

DIsha

This news is Content Editor DIsha