ਵਾਤਾਵਰਣ ਸੁਰੱਖਿਆ ਦੀ ਅਨੋਖੀ ਪਹਿਲ, ਕੂੜਾ ਲੈ ਕੇ ਪੈਸੇ ਦੇਵੇਗੀ ਗੁਜਰਾਤ ਦੀ ਕੰਪਨੀ

12/17/2019 6:04:53 PM

ਅਹਿਮਦਾਬਾਦ (ਵਾਰਤਾ)— ਵਾਤਾਵਰਣ ਦੀ ਸੁਰੱਖਿਆ ਦੀ ਇਕ ਅਨੋਖੀ ਪਹਿਲ ਗੁਜਰਾਤ 'ਚ ਦੇਖਣ ਨੂੰ ਮਿਲੀ ਹੈ। ਗੁਜਰਾਤ 'ਚ ਇਕ ਕੰਪਨੀ ਨੇ ਹੋਟਲਾਂ, ਹਸਪਤਾਲਾਂ ਅਤੇ ਵੱਡੇ ਪੱਧਰ ਗਿੱਲਾ ਕੂੜਾ ਪੈਦਾ ਕਰਨ ਵਾਲੀਆਂ ਅਜਿਹੀਆਂ ਸੰਸਥਾਵਾਂ ਅਤੇ ਰਿਹਾਇਸ਼ੀ ਇਲਾਕਿਆਂ ਤੋਂ ਕੂੜਾ ਲੈ ਕੇ ਜੈਵਿਕ ਖਾਦ ਬਣਾਉਣ ਅਤੇ ਇਸ ਦੀ ਵਿਕਰੀ ਤੋਂ ਹੋਣ ਵਾਲੇ ਲਾਭ ਨੂੰ ਕੂੜਾ ਦੇਣ ਵਾਲੀਆਂ ਸੰਸਥਾਵਾਂ ਨਾਲ ਸਾਂਝਾ ਕਰਨ ਵਾਲਾ ਸੂਬੇ ਦਾ ਇਕਲੌਤਾ ਪਲਾਂਟ ਸ਼ੁਰੂ ਕੀਤਾ ਹੈ। ਜੈਵਿਕ ਕੂੜਾ ਪ੍ਰਬੰਧਨ ਅਤੇ ਵਾਤਾਵਰਣੀ ਹੱਲ ਪ੍ਰਦਾਤਾ ਕੰਪਨੀ ਐਂਵੀਕੇਅਰ ਸੋਲਊਸ਼ਨਸ ਪ੍ਰਾਈਵੇਟ ਲਿਮਟਿਡ ਦੇ ਮੈਨੇਜਰ ਡਾਇਰੈਕਟਰ ਵਿਵੇਕ ਪਟੇਲ ਨੇ ਦੱਸਿਆ ਕਿ ਫਿਲਹਾਲ ਪ੍ਰਤੀਦਿਨ 40 ਟਨ ਅਤੇ 40 ਹਜ਼ਾਰ ਕਿਲੋ ਗਿੱਲੇ ਬਾਇਓ ਡਿਗ੍ਰੇਡੇਬਲ ਕੂੜੇ ਦੀ ਪ੍ਰੋਸੈਸਿੰਗ ਦੀ ਸਮਰੱਥਾ ਵਾਲਾ ਇਹ ਪਲਾਂਟ ਅਹਿਮਦਾਬਾਦ ਦੇ ਨੇੜੇ ਵਿੰਜੋਲ 'ਚ ਦੋ ਦਿਨ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਹੈ।

40 ਟਨ ਕੂੜੇ ਤੋਂ 16 ਟਨ ਜੈਵਿਕ ਖਾਦ ਰੋਜ਼ਾਨਾ ਬਣ ਸਕਦੀ ਹੈ। ਇਸ ਦੀ ਵਿਕਰੀ ਤੋਂ ਹੋਣ ਵਾਲੇ ਲਾਭ ਦਾ ਉਪਲੱਬਧ ਕਰਵਾਏ ਗਏ ਕੂੜੇ ਦੀ ਮਾਤਰਾ ਦੇ ਹਿਸਾਬ ਨਾਲ ਮੁਲਾਂਕਣ ਕਰ ਕੇ 33 ਫੀਸਦੀ ਉਨ੍ਹਾਂ ਸੰਸਥਾਵਾਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਨੇ ਕੂੜਾ ਉਪਲੱਬਧ ਕਰਵਾਇਆ ਹੈ। ਕੂੜਾ ਇਕੱਠਾ ਕਰਨ ਵਾਲੀ ਕੰਪਨੀ ਦੇ ਡਾਇਰੈਕਟਰ ਪਟੇਲ ਨੇ ਕਿਹਾ ਕਿ ਪਲਾਂਟ ਦੀ ਸਮਰੱਥਾ ਦਾ ਵਿਸਥਾਰ ਕਰ ਕੇ ਅਗਲੇ 3 ਤੋਂ 4 ਮਹੀਨੇ ਵਿਚ 120 ਟਨ ਰੋਜ਼ਾਨਾ ਕਰਨ ਦੀ ਯੋਜਨਾ ਹੈ। ਇਸ ਦੇ ਨਾਲ ਹੀ ਅਜਿਹੇ ਹੀ ਮਾਡਲ 'ਤੇ ਕੰਮ ਕਰਨ ਵਾਲੇ ਹੋਰ ਪਲਾਂਟ ਗੁਜਰਾਤ ਦੇ ਵੜੋਦਰਾ, ਸੂਰਤ, ਰਾਜਕੋਟ ਅਤੇ ਭਾਵਨਗਰ ਵਿਚ ਅਗਲੇ ਸ਼ੁਰੂ ਕਰਨ ਦੀ ਵੀ ਯੋਜਨਾ ਹੈ।

ਉਨ੍ਹਾਂ ਨੇ ਦੱਸਿਆ ਕਿ ਕੰਪਨੀ ਕੂੜਾ ਇਕੱਠਾ ਕਰਨ ਤੋਂ ਇਲਾਵਾ ਇਸ ਦੀ ਛਾਂਟੀ ਅਤੇ ਟ੍ਰੀਟਮੈਂਟ ਵੀ ਕਰਦੀ ਹੈ। ਇਸ ਨਾਲ ਵਾਤਾਵਰਣ ਦੀ ਸੁਰੱਖਿਆ ਹੁੰਦੀ ਹੈ ਅਤੇ ਵੱਡੇ ਪੱਧਰ 'ਤੇ ਇਵੇਂ ਹੀ ਬੇਕਾਰ ਹੋ ਜਾਣ ਵਾਲਾ ਗਿੱਲਾ ਕੂੜਾ ਖਾਦ 'ਚ ਤਬਦੀਲ ਹੋ ਜਾਂਦਾ ਹੈ। ਕੰਪਨੀ ਅਜਿਹੇ ਕਿਸੇ ਵੀ ਸੰਸਥਾ ਤੋਂ ਕੂੜਾ ਇਕੱਠਾ ਕਰ ਸਕਦੀ ਹੈ, ਜਿਸ ਕੋਲ ਰੋਜ਼ਾਨਾ ਉਕਤ ਸ਼੍ਰੇਣੀ ਦਾ ਘੱਟ ਤੋਂ ਘੱਟ 20 ਕਿਲੋ ਕੂੜਾ ਹੁੰਦਾ ਹੋਵੇ। ਪਟੇਲ ਨੇ ਕਿਹਾ ਕਿ ਕੰਪਨੀ ਇਸ ਮਾਮਲੇ ਵਿਚ ਅਹਿਮਦਾਬਾਦ ਨਗਰ ਨਿਗਮ ਸਮੇਤ ਹੋਰ ਸ਼ਹਿਰੀ ਬਾਡੀਜ਼ ਨਾਲ ਵੀ ਚਰਚਾ ਕਰੇਗੀ।

Tanu

This news is Content Editor Tanu