ਗੁਜਰਾਤ ''ਚ 280 ਕਰੋੜ ਰੁਪਏ ਦੀ ਹੈਰੋਇਨ ਜ਼ਬਤੀ ਮਾਮਲੇ ''ਚ 3 ਹੋਰ ਗ੍ਰਿਫ਼ਤਾਰ

06/18/2022 1:52:16 PM

ਅਹਿਮਦਾਬਾਦ- ਗੁਜਰਾਤ ਏ.ਟੀ.ਐੱਸ. ਅਤੇ ਭਾਰਤੀ ਤੱਟ ਰੱਖਿਅਕ ਫ਼ੋਰਸ ਨੇ ਅਪ੍ਰੈਲ 'ਚ ਅਰਬ ਸਾਗਰ 'ਚ ਇਕ ਕਿਸ਼ਤੀ ਤੋਂ 280 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਦੇ ਸਿਲਸਿਲੇ 'ਚ ਵੀਰਵਾਰ ਨੂੰ 2 ਅਫ਼ਗਾਨ ਨਾਗਰਿਕਾਂ ਸਮੇਤ 3 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਜਿਸ 'ਚ 9 ਪਾਕਿਸਤਾਨੀ ਨਾਗਰਿਕਾਂ ਨੂੰ ਪਹਿਲਾਂ ਹਿਰਾਸਤ 'ਚ ਲਿਆ ਗਿਆ ਸੀ। ਗੁਜਰਾਤ ਏ.ਟੀ.ਐੱਸ. ਵਲੋਂ ਇਕ ਪ੍ਰੈੱਸ ਰਿਲੀਜ਼ 'ਚ ਕਿਹਾ ਗਿਆ ਹੈ ਕਿ ਇਕ ਸਾਂਝੀ ਮੁਹਿੰਮ 'ਚ, ਗੁਜਰਾਤ ਏ.ਟੀ.ਐੱਸ. ਅਤੇ ਭਾਰਤੀ ਤੱਟ ਰੱਖਿਅਕ ਫ਼ੋਰਸ ਨੇ 25 ਅਪ੍ਰੈਲ ਨੂੰ ਅਰਬ ਸਾਗਰ 'ਚ ਪਾਕਿਸਤਾਨ ਤੋਂ ਇਕ ਕਿਸ਼ਤੀ ਫੜੀ ਅਤੇ ਦੋਸ਼ੀ ਵਿਅਕਤੀਆਂ ਕੋਲੋਂ 56 ਕਿਲੋਗ੍ਰਾਮ ਹੋਰੈਇਨ ਜ਼ਬਤ ਕੀਤੀ। 

ਹਿਰਾਸਤ 'ਚ ਲਏ ਗਏ ਤਿੰਨ ਦੋਸ਼ੀਆਂ ਦੀ ਪਛਾਣ ਖਾਰੀ ਹਮੀਦੁੱਲਾਹ, ਮੁਹੰਮਦ ਹਕੀਮ ਅਤੇ ਅਜ਼ੀਮ ਅਹਿਮਦ ਦੇ ਰੂਪ 'ਚ ਹੋਈ ਹੈ, ਜੋ ਨਵੀਂ ਦਿੱਲੀ ਅਤੇ ਉੱਤਰਾਖੰਡ ਦੇ ਰਹਿਣ ਵਾਲੇ ਹਨ। ਇਕ ਅਧਿਕਾਰਤ ਬਿਆਨ 'ਚ ਏ.ਟੀ.ਐੱਸ. ਨੇ ਕਿਹਾ,''ਏ.ਟੀ.ਐੱਸ. ਅਤੇ ਤੱਟ ਰੱਖਿਅਕ ਦਲ ਵਲੋਂ ਪ੍ਰਾਪਤ ਸੂਚਨਾ ਦੇ ਆਧਾਰ 'ਤੇ ਪਾਕਿਸਤਾਨੀ ਕਿਸ਼ਤੀ, ਅਲ ਹਜ ਦੀ ਤਲਾਸ਼ੀ ਲਈ ਗਈ, ਜੋ ਭਾਰਤੀ ਜਲ 'ਚ 14 ਐੱਨ.ਐੱਮ. ਸੀ ਅਤੇ ਅਸੀਂ 56 ਕਿਲੋਗ੍ਰਾਮ ਹੈਰੋਇਨ ਦੇ 56 ਪੈਕੇਟ ਬਰਾਮਦ ਕੀਤੇ, ਜਿਸ ਦਾ ਭਾਰ ਲਗਭਗ 56 ਕਿਲੋਗ੍ਰਾਮ ਸੀ ਅਤੇ ਇਸ ਦੀ ਕੀਮਤ 280 ਕਰੋੜ ਹੈ।'' ਅਦਾਲਤ ਤੋਂ 10 ਦਿਨ ਦਾ ਰਿਮਾਂਡ ਮਿਲ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।


DIsha

Content Editor

Related News