ਗੁਜਰਾਤ 'ਚ ਵਾਪਰਿਆ ਵੱਡਾ ਹਾਦਸਾ, ਫੈਕਟਰੀ ਦੀ ਕੰਧ ਡਿੱਗਣ ਨਾਲ 12 ਮਜ਼ਦੂਰਾਂ ਦੀ ਮੌਤ

05/18/2022 2:44:10 PM

ਮੋਰਬੀ (ਭਾਸ਼ਾ)- ਗੁਜਰਾਤ ਦੇ ਮੋਰਬੀ ਜ਼ਿਲ੍ਹੇ 'ਚ ਨਮਕ ਪੈਕੇਜਿੰਗ ਫੈਕਟਰੀ 'ਚ ਬੁੱਧਵਾਰ ਨੂੰ ਵੱਡਾ ਹਾਦਸਾ ਵਾਪਰਿਆ। ਫੈਕਟਰੀ ਦੀ ਕੰਧ ਡਿੱਗਣ ਨਾਲ ਘੱਟੋ-ਘੱਟ 12 ਮਜ਼ਦੂਰਾਂ ਦੀ ਮੌਤ ਹੋ ਗਈ। ਰਾਜ ਦੇ ਕਿਰਤ ਅਤੇ ਰੁਜ਼ਗਾਰ ਮੰਤਰੀ ਅਤੇ ਸਥਾਨਕ ਵਿਧਾਇਕ ਬ੍ਰਜੇਸ਼ ਮੇਰਜਾ ਨੇ ਕਿਹਾ ਕਿ ਇਹ ਦੁਖ਼ਦ ਘਟਨਾ ਹਲਵਾੜ ਉਦਯੋਗਿਕ ਖੇਤਰ ਦੇ ਅੰਦਰ ਸਥਿਤ ਸਾਗਰ ਸਾਲਟ ਫੈਕਟਰੀ 'ਚ ਵਾਪਰੀ। ਉਨ੍ਹਾਂ ਕਿਹਾ,''ਘੱਟੋ-ਘੱਟ ਫੈਕਟਰੀ ਦੇ 12 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਮਲਬੇ ਹੇਠਾਂ ਫਸੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਹਾਲੇ ਵੀ ਜਾਰੀ ਹੈ।''

PunjabKesari

ਉੱਥੇ ਹੀ ਇਸ ਹਾਦਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁਖ਼ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਮੋਰਬੀ 'ਚ ਕੰਧ ਡਿੱਗਣ ਨਾਲ ਹੋਈ ਤ੍ਰਾਸਦੀ ਦਿਲ ਝੰਜੋੜਨ ਵਾਲੀ ਹੈ। ਦੁਖ਼ ਦੀ ਇਸ ਘੜੀ 'ਚ ਮੇਰੀ ਹਮਦਰਦੀ ਸੋਗ ਪੀੜਤ ਪਰਿਵਾਰਾਂ ਨਾਲ ਹੈ। ਜ਼ਖ਼ਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ। ਸਥਾਨਕ ਅਧਿਕਾਰੀ ਪ੍ਰਭਾਵਿਤਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰ ਰਹੇ ਹਨ।'' ਪੀ.ਐੱਮ. ਨੇ ਟਵੀਟ ਕਰ ਕੇ ਮੋਰਬੀ 'ਚ ਹੋਏ ਹਾਦਸੇ 'ਚ ਜਾਨ ਗੁਆਉਣ  ਵਾਲਿਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।

PunjabKesari

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News