ਲੋਕਸਭਾ ਚੋਣਾਂ 2019 : 11 ਸੰਸਦੀ ਖੇਤਰਾਂ ''ਚ ਹੋਵੇਗੀ VVPAT ਪਰਚੀਆਂ ਦੀ ਗਿਣਤੀ

05/23/2019 11:39:28 AM

ਗੁਜਰਾਤ (ਬਿਊਰੋ)— ਲੋਕਸਭਾ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਗੁਜਰਾਤ ਵਿਚ ਚੋਣ ਅਧਿਕਾਰੀ 15 ਪੋਲਿੰਗ ਬੂਥ 'ਤੇ ਮੌਕ ਵੋਟ ਡਿਲੀਟ ਕਰਨਾ ਭੁੱਲ ਗਏ ਸਨ। ਇਸ ਗਲਤੀ ਕਾਰਨ 11 ਲੋਕਸਭਾ ਸੀਟਾਂ ਦੇ ਇਨ੍ਹਾਂ ਬੂਥਾਂ 'ਤੇ ਵੀ.ਵੀ.ਪੀ.ਏ.ਟੀ. ਦੇ ਨਾਲ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਇਸ ਦੇ ਇਲਾਵਾ ਰਾਜ ਦੇ 930 ਪੋਲਿੰਗ ਬੂਥਾਂ 'ਤੇ ਲੋੜੀਂਦੇ ਰੂਪ ਵਿਚ ਵੀ.ਵੀ.ਪੀ.ਏ.ਟੀ. ਦੇ ਨਾਲ ਵੋਟਾਂ ਦੀ ਗਿਣਤੀ ਹੋਵੇਗੀ। ਜਿਹੜੇ ਸੰਸਦੀ ਖੇਤਰਾਂ ਦੇ ਬੂਥਾਂ ਤੇ ਮੌਕ ਚੋਣ ਡਾਟਾ ਦੀ ਗਿਣਤੀ ਨਹੀਂ ਕੀਤੀ ਗਈ ਹੈ ਉਨ੍ਹਾਂ ਵਿਚ ਪਾਟਨ, ਮੇਹਸਾਣਾ, ਗਾਂਧੀਨਗਰ, ਅਹਿਮਦਾਬਾਦ ਵੈਸਟ, ਸੁਰੇਂਦਰਨਗਰ, ਰਾਜਕੋਟ, ਛੋਟਾ ਉਦੈਪੁਰ, ਭਰੂਚ, ਵਲਸਾਡ ਅਤੇ ਜੂਨਾਗੜ੍ਹ ਸ਼ਾਮਲ ਹਨ। ਇਕ ਅੰਗਰੇਜ਼ੀ ਅਖਬਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਵਿਚ ਜ਼ਿਆਦਾਤਰ ਸੀਟਾਂ ਦੇ ਇਕ-ਇਕ ਹੀ ਪੋਲਿੰਗ ਬੂਥ ਸ਼ਾਮਲ ਹੈ।

ਅਹਿਮਾਦਾਬਾਦ ਵੈਸਟ, ਛੋਟਾ ਉਦੈਪੁਰ, ਭਰੂਚ ਅਤੇ ਵਲਸਾਡ ਹੀ ਅਜਿਹੇ ਸੰਸਦੀ ਖੇਤਰ ਹਨ ਜਿੱਥੇ ਦੋ-ਦੋ ਬੂਥਾਂ 'ਤੇ ਵੀ.ਵੀ.ਪੀ.ਏ.ਟੀ. ਦੀਆਂ ਪਰਚੀਆਂ ਨਾਲ ਮਿਲਾ ਕੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਪੀਠਾਸੀਨ ਅਧਿਕਾਰੀਆਂ ਵੱਲੋਂ ਰਿਜ਼ਲਟ ਬਟਨ ਦਬਾ ਕੇ ਪੋਲਿੰਗ ਏਜੰਟ ਨੂੰ ਇਹ ਯਕੀਨੀ ਕਰਨਾ ਹੁੰਦਾ ਹੈ ਕਿ ਇਸ ਵਿਚ ਕੋਈ ਵੋਟ ਰਿਕਾਰਡ ਨਹੀਂ ਹੈ। ਇਸ ਦੇ ਬਾਅਦ ਪੋਲਿੰਗ ਏਜੰਟ ਦੀ ਮੌਜੂਦਗੀ ਵਿਚ ਮੌਕ ਪੋਲ ਦੇ ਰੂਪ ਵਿਚ 50 ਵੋਟ ਪਾਏ ਜਾਂਦੇ ਹਨ। ਇਨ੍ਹਾਂ ਦਾ ਮਿਲਾਨ ਈ.ਵੀ.ਐੱਮ. ਦੀ ਕੰਟਰੋਲ ਯੂਨਿਟ ਸਟੋਰ ਇਲੈਕਟ੍ਰੋਨਿਕ ਰਿਜ਼ਲਟ ਨਾਲ ਕੀਤਾ ਜਾਂਦਾ ਹੈ। ਫਿਰ ਪੀਠਾਸੀਨ ਅਧਿਕਾਰੀ ਕਲੀਅਰ ਬਟਨ ਦਬਾ ਕੇ ਮੌਕ ਵੋਟ ਨੂੰ ਡਿਲੀਟ ਕਰਦਾ ਹੈ। ਪਰ 15 ਬੂਥਾਂ 'ਤੇ ਇਹ ਮੌਕ ਵੋਟ ਡਿਲੀਟ ਨਹੀਂ ਕੀਤੇ ਗਏ ਸਨ। ਇਨ੍ਹਾਂ ਬੂਥਾਂ 'ਤੇ ਵੀ.ਵੀ.ਪੀ.ਏ.ਟੀ. ਨਾਲ ਗਿਣਤੀ ਵੀਰਵਾਰ ਨੂੰ ਹੋਵੇਗੀ।

Vandana

This news is Content Editor Vandana