ਦੋਸ਼ੀਆਂ ਨੂੰ ਫਾਂਸੀ ਦੇਣ ''ਚ ਦੇਰੀ ਨੂੰ ਲੈ ਕੇ ਨਿਰਭਯਾ ਦੀ ਮਾਂ ਨੇ ਕੋਰਟ ਦੇ ਬਾਹਰ ਕੀਤਾ ਵਿਰੋਧ ਪ੍ਰਦਰਸ਼ਨ

02/12/2020 5:25:31 PM

ਨਵੀਂ ਦਿੱਲੀ— ਨਿਰਭਯਾ ਦੀ ਮਾਂ ਨੇ ਆਪਣੀ ਬੇਟੀ ਨਾਲ ਹੋਏ ਅਪਰਾਧ ਦੇ ਮਾਮਲੇ 'ਚ ਚਾਰੇ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਏ ਜਾਣ 'ਚ ਦੇਰੀ ਕੀਤੇ ਜਾਣ ਨੂੰ ਲੈ ਕੇ ਇੱਥੇ ਇਕ ਹੇਠਲੀ ਅਦਾਲਤ ਕੰਪਲੈਕਸ ਦੇ ਬਾਹਰ ਬੁੱਧਵਾਰ ਨੂੰ ਵਿਰੋਧ ਪ੍ਰਦਰਸ਼ਨ ਕੀਤਾ। ਦਿੱਲੀ ਦੀ ਇਕ ਕੋਰਟ ਨੇ ਨਿਰਭਯਾ ਗੈਂਗਰੇਪ ਅਤੇ ਕਤਲ ਮਾਮਲੇ 'ਚ ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰ ਰਹੇ ਚਾਰੇ ਦੋਸ਼ੀਆਂ 'ਚੋਂ ਇਕ ਪਵਨ ਗੁਪਤਾ ਨੂੰ ਇਕ ਵਕੀਲ ਉਪਲੱਬਧ ਕਰਵਾਉਣ ਦੀ ਪੇਸ਼ਕੇਸ਼ ਕੀਤੀ। ਕੋਰਟ ਨੇ ਕਿਹਾ ਕਿ ਕੋਈ ਵੀ ਦੋਸ਼ੀ ਆਪਣੇ ਆਖਰੀ ਸਾਹ ਤੱਕ ਕਾਨੂੰਨੀ ਮਦਦ ਪਾਉਣ ਦਾ ਹੱਕਦਾਰ ਹੈ। ਇਸ ਤੋਂ ਬਾਅਦ ਨਿਰਭਯਾ ਦੀ ਮਾਂ ਨੇ ਹੇਠਲੀ ਅਦਾਲਤ ਕੰਪਲੈਕਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ।

ਐਡੀਸ਼ਨ ਸੈਸ਼ਨ ਜੱਜ ਧਰਮੇਂਦਰ ਰਾਣਾ ਨੇ ਪਵਨ ਵਲੋਂ ਦੇਰੀ ਕਰਨ 'ਤੇ ਨਾਰਾਜ਼ਗੀ ਜਤਾਈ, ਜਿਸ ਨੇ ਕਿਹਾ ਕਿ ਉਸ ਨੇ ਆਪਣੇ ਪਹਿਲੇ ਵਾਲੇ ਵਕੀਲ ਨੂੰ ਹਟਾ ਦਿੱਤਾ ਹੈ ਅਤੇ ਨਵਾਂ ਵਕੀਲ ਕਰਨ ਲਈ ਉਸ ਨੂੰ ਸਮਾਂ ਚਾਹੀਦਾ। ਜ਼ਿਲਾ ਕਾਨੂੰਨੀ ਸੇਵਾ ਅਥਾਰਟੀ (ਡੀ.ਐੱਲ.ਐੱਸ.ਏ.) ਨੇ ਪਵਨ ਦੇ ਪਿਤਾ ਨੂੰ ਵਕੀਲ ਚੁਣਨ ਲਈ ਆਪਣੇ ਪੈਨਲ 'ਚ ਸ਼ਾਮਲ ਐਡਵੋਕੇਟਾਂ ਦੀ ਇਕ ਸੂਚੀ ਉਪਲੱਬਧ ਕਰਵਾਈ। ਨਿਰਭਯਾ ਦੇ ਮਾਤਾ-ਪਿਤਾ ਅਤੇ ਦਿੱਲੀ ਸਰਕਾਰ ਨੇ ਮੰਗਲਵਾਰ ਨੂੰ ਕੋਰਟ ਦਾ ਰੁਖ ਕਰ ਕੇ ਦੋਸ਼ੀਆਂ ਵਿਰੁੱਧ ਨਵਾਂ ਡੈੱਥ ਵਾਰੰਟ ਜਾਰੀ ਕਰਨ ਦੀ ਅਪੀਲ ਕੀਤੀ ਸੀ। ਪਵਨ ਗੁਪਤਾ (25), ਵਿਨੇ ਕੁਮਾਰ ਸ਼ਰਮਾ (26), ਅਕਸ਼ੈ ਕੁਮਾਰ (31) ਅਤੇ ਮੁਕੇਸ਼ ਕੁਮਾਰ ਸਿੰਘ (32) ਨੂੰ ਇਕ ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਣੀ ਸੀ। ਦੂਜੀ ਵਾਰ ਡੈੱਥ ਵਾਰੰਟ 'ਤੇ ਰੋਕ ਲਗਾ ਦਿੱਤੀ ਗਈ ਸੀ। ਪਹਿਲੀ ਵਾਰ ਚਾਰੇ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਦੇਣ ਦਾ ਡੈੱਥ ਵਾਰੰਟ ਜਾਰੀ ਕੀਤਾ ਗਿਆ ਸੀ। ਇਸ 'ਤੇ 17 ਜਨਵਰੀ ਨੂੰ ਰੋਕ ਲੱਗਾ ਦਿੱਤੀ ਗਈ ਸੀ। ਉਸੇ ਦਿਨ ਫਿਰ ਉਨ੍ਹਾਂ ਨੂੰ ਇਕ ਫਰਵਰੀ ਨੂੰ ਫਾਂਸੀ ਦੇਣ ਲਈ ਦੂਜਾ ਵਾਰੰਟ ਜਾਰੀ ਕੀਤਾ ਗਿਆ, ਜਿਸ 'ਤੇ ਕੋਰਟ ਨੇ 31 ਜਨਵਰੀ ਨੂੰ ਅਗਲੇ ਆਦੇਸ਼ ਤੱਕ ਰੋਕ ਲੱਗਾ ਦਿੱਤੀ ਸੀ।


DIsha

Content Editor

Related News