ਉਮਰ ਵਧਣ ਦੇ ਨਾਲ ਵਧਣ ਲੱਗਦੀ ਹੈ ਚਾਹ ਦੀ ਤਲਬ

04/24/2019 9:07:54 AM

ਨਵੀਂ ਦਿੱਲੀ, (ਏਜੰਸੀਆਂ)— ਚਾਹ ਸਾਡੇ ਭਾਰਤੀਆਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਬਹੁਤ ਸਾਰੇ ਲੋਕਾਂ ਨੂੰ ਚਾਹ ਦੀ ਇਸ ਤਰ੍ਹਾਂ ਲਤ ਲੱਗੀ ਹੁੰੰਦੀ ਹੈ ਕਿ ਜੇ ਉਨ੍ਹਾਂ ਨੂੰ ਸਵੇਰ ਦੀ ਚਾਹ ਨਾ ਮਿਲੇ ਤਾਂ ਉਨ੍ਹਾਂ ਦਾ ਦਿਨ ਹੀ ਸ਼ੁਰੂ ਨਹੀਂ ਹੰਦਾ। ਅਧਿਕਾਰਕ ਡਾਟਾ ਮੁਤਾਬਕ ਅਸੀਂ ਭਾਰਤੀ ਹਰ ਸਾਲ ਲਗਭਗ 8 ਲੱਖ 37 ਹਜ਼ਾਰ ਟਨ ਚਾਹ ਦਾ ਸੇਵਨ ਕਰਦੇ ਹਾਂ। ਫਿਰ ਭਾਵੇਂ ਕੜਕ ਚਾਹ ਹੋਵੇ, ਮਸਾਲਾ ਚਾਹ, ਦੁੱਧ ਵਾਲੀ ਚਾਹ, ਬਲੈਕ ਟੀ ਜਾਂ ਫਿਰ ਨਾਰਮਲ ਘੱਟ ਪਾਣੀ, ਘੱਟ ਦੁੱਧ, ਘੱਟ ਚੀਨੀ ਅਤੇ ਘੱਟ ਚਾਹਪੱਤੀ ਵਾਲੀ ਚਾਹ ਜ਼ਿਆਦਾਤਰ ਲੋਕਾਂ ਦੀ ਪਸੰਦੀਦਾ ਹੁੰਦੀ ਹੈ। ਇਕ ਹੈਲਥ ਐਂਡ ਫਿਟਨੈੱਸ ਐਪ ਹੈਲਦੀਫਾਈ ਮੀ ਨੇ ਆਪਣੇ 15 ਲੱਖ ਕਸਟਮਰਸ ਦੇ 1 ਕਰੋੜ 20 ਲੱਖ ਲੋਕਾਂ ਦੀ ਸਟੱਡੀ ਕਰਨ ਤੋਂ ਬਾਅਦ ਭਾਰਤ ਦੇ ਲੋਕਾਂ ਦੀ ਚਾਹ ਪੀਣ ਦੀ ਆਦਤ ਨੂੰ ਲੈ ਕੇ ਕੁਝ ਬੇਹੱਦ ਦਿਲਚਸਪ ਗੱਲਾਂ ਸਾਹਮਣੇ ਰੱਖੀਆਂ। ਇਨ੍ਹਾਂ 'ਚੋਂ ਇਕ ਦਿਲਚਸਪ ਗੱਲ ਇਹ ਹੈ ਕਿ ਉਮਰ ਵਧਣ ਦੇ ਨਾਲ ਹੀ ਲੋਕਾਂ ਦੀ ਚਾਹ ਪੀਣ ਦੀ ਆਦਤ ਵੀ ਵਧਣ ਲੱਗਦੀ ਹੈ। 40 ਤੋਂ 50 ਸਾਲ ਦਰਮਿਆਨ ਲੋਕ ਹਰ ਦਿਨ ਪ੍ਰਤੀ ਵਿਅਕਤੀ 20 ਫੀਸਦੀ ਜ਼ਿਆਦਾ ਚਾਹ ਪੀਂਦੇ ਹਨ ਜਦੋਂਕਿ 50 ਸਾਲ ਤੋਂ ਵੱਧ ਉਮਰ ਦੇ ਲੋਕ ਹਰ ਦਿਨ 45 ਫੀਸਦੀ ਜ਼ਿਆਦਾ ਚਾਹ ਪੀਂਦੇ ਹਨ।

ਔਰਤਾਂ ਦੀ ਤੁਲਨਾ 'ਚ ਮਰਦ ਪੀਂਦੇ ਹਨ ਜ਼ਿਆਦਾ ਚਾਹ-
ਇਸ ਹੈਲਥ ਐਪ ਦੀ ਸਟੱਡੀ ਦੇ ਨਤੀਜਿਆਂ 'ਚ ਇਕ ਹੋਰ ਦਿਲਚਸਪ ਗੱਲ ਜੋ ਨਿਕਲ ਕੇ ਸਾਹਮਣੇ ਆਈ ਹੈ, ਉਹ ਇਹ ਹੈ ਕਿ ਹਰ ਦਿਨ ਮਰਦ ਔਰਤਾਂ ਦੀ ਤੁਲਨਾ 'ਚ ਜ਼ਿਆਦਾ ਚਾਹ ਪੀਂਦੇ ਹਨ। ਹਾਲਾਂਕਿ ਔਰਤਾਂ ਮਰਦਾਂ ਦੀ ਤੁਲਨਾ 'ਚ ਜ਼ਿਆਦਾ ਦਿਨ ਤੱਕ ਚਾਹ ਪੀਂਦੀਆਂ ਹਨ। ਨਾਲ ਹੀ ਦੇਸ਼ ਦਾ ਕਿਹੜਾ ਸ਼ਹਿਰ ਸਭ ਤੋਂ ਜ਼ਿਆਦਾ ਚਾਹ ਪੀਂਦਾ ਹੈ ਤਾਂ ਇਸ ਲਿਸਟ 'ਚ ਪਹਿਲੇ ਨੰਬਰ 'ਤੇ ਦਿੱਲੀ ਦੇ ਲੋਕ ਹਨ। ਦਿੱਲੀ ਵਾਲਿਆਂ ਨੂੰ ਦੇਸ਼ ਦੇ ਬਾਕੀ ਸ਼ਹਿਰਾਂ ਦੀ ਤੁਲਨਾ 'ਚ ਚਾਹ ਦੀ ਤਲਬ ਸਭ ਤੋਂ ਜ਼ਿਆਦਾ ਰਹਿੰਦੀ ਹੈ ਉਥੇ ਹੀ ਦੂਜੇ ਨੰਬਰ 'ਤੇ ਅਹਿਮਦਾਬਾਦ ਸ਼ਹਿਰ ਹੈ, ਜਿਥੋਂ ਦੇ ਲੋਕ ਭਾਰਤ ਦੇ ਦੂਜੇ ਸ਼ਹਿਰਾਂ ਦੀ ਤੁਲਨਾ 'ਚ 60 ਫੀਸਦੀ ਜ਼ਿਆਦਾ ਚਾਹ ਪੀਂਦੇ ਹਨ।
 

ਸਵੇਰ ਦੀ ਥਾਂ ਸ਼ਾਮ ਦੀ ਚਾਹ ਜ਼ਿਆਦਾ ਪੀਂਦੇ ਹਨ ਲੋਕ-
ਇੰਨਾ ਹੀ ਨਹੀਂ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੋਵੇਗਾ ਕਿ ਜ਼ਿਆਦਾਤਰ ਲੋਕ ਸਵੇਰ ਦੇ ਸਮੇਂ ਜਾਂ ਬ੍ਰੇਕਫਾਸਟ ਦੇ ਨਾਲ ਚਾਹ ਪੀਣਾ ਪਸੰਦ ਕਰਦੇ ਹਨ ਪਰ ਸੱਚਾਈ ਇਹ ਹੈ ਕਿ ਬ੍ਰੇਕਫਾਸਟ ਦੀ ਤੁਲਨਾ 'ਚ ਸ਼ਾਮ ਦੇ ਸਮੇਂ ਨਾਸ਼ਤੇ ਦੇ ਨਾਲ ਚਾਹ ਪੀਣ ਵਾਲਿਆਂ ਦੀ ਗਿਣਤੀ 65 ਫੀਸਦੀ ਵੱਧ ਹੈ। ਨਾਲ ਹੀ ਉੱਤਰ ਭਾਰਤ ਦੇ ਲੋਕ ਦੇਸ਼ ਭਰ ਦੇ ਲੋਕਾਂ ਦੀ ਤੁਲਨਾ 'ਚ ਜ਼ਿਆਦਾ ਚਾਹ ਪੀਂਦੇ ਹਨ।