ਜੈ ਮਾਲਾ ਦੇ ਸਮੇਂ ਲਾੜੇ ਨੂੰ ਭੇਜੀ ਲਾੜੀ ਦੀ ਅਸ਼ਲੀਲ ਵੀਡੀਓ

05/03/2018 3:01:11 PM

ਜਲੰਧਰ- ਯੋਗੀ ਸਰਕਾਰ ਮੰਚ 'ਤੇ ਭਾਸ਼ਣ ਦਿੰਦੇ ਸਮੇਂ ਔਰਤਾਂ ਦੀ ਸੁਰੱਖਿਆ ਦੇ ਵੱਡੇ-ਵੱਡੇ ਦਾਅਵੇ ਕਰਦੇ ਨਜ਼ਰ ਆਏ ਪਰ ਸੱਚ 'ਚ ਇਹ ਸਾਰੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਤਾਜ਼ਾ ਮਾਮਲਾ ਹਾਥਰਸ ਜ਼ਿਲੇ ਦਾ ਹੈ, ਜਿੱਥੇ ਇਕ ਦਰਿੰਦੇ ਨੇ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਉਂਦੇ ਸਾਰ ਹੀ ਉਸ ਦੀ ਅਸ਼ਲੀਲ ਵੀਡੀਓ ਵੀ ਬਣਾਈ। ਦੋਸ਼ੀ ਨੇ ਲੜਕੀ ਦੇ ਵਿਆਹ 'ਚ ਉਸ ਦੇ ਹੋਣ ਵਾਲੇ ਪਤੀ ਨੂੰ ਅਸ਼ਲੀਲ ਵੀਡੀਓ ਗਿਫਟ ਕਰ ਦਿੱਤੀ, ਜਿਸ ਤੋਂ ਬਾਅਦ ਲਾੜੇ ਦੇ ਪਰਿਵਾਰ ਨੇ ਵਿਆਹ ਕਰਨ ਤੋਂ ਮਨਾ ਕਰ ਦਿੱਤਾ।  

ਜਾਣੋ ਪੂਰਾ ਮਾਮਲਾ -
ਜਾਣਕਾਰੀ ਮੁਤਾਬਕ ਮਾਮਲਾ ਬਾਟਰ ਬਾਕਸ ਕਾਲੋਨੀ ਦਾ ਹੈ, ਇੱਥੇ ਕੁੜੀ ਨਾਲ ਨੌਜਵਾਨ ਰੁਪੇਂਦਰ ਨੇ ਬਲਾਤਕਾਰ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਦੱਸਿਆ ਜਾ ਰਿਹਾ ਕਿ ਦੋਸ਼ੀ ਵਿਧਾਨ ਵਿਭਾਗ 'ਚ ਬਤੌਰ ਠੇਕੇਦਾਰ ਦੇ ਰੂਪ 'ਚ ਕੰਮ ਕਰਦਾ ਹੈ। ਪੀੜਤ ਦੇ ਘਰ ਬਿਜਲੀ ਫਿਟਿੰਗ ਨੂੰ ਲੈ ਕੇ ਉਸ ਦਾ ਆਉਣਾ-ਜਾਣਾ ਸੀ। ਇਸ ਗੱਲ ਦਾ ਫਾਇਦਾ ਚੁੱਕ ਕੇ ਦੋਸ਼ੀ ਨੇ ਕੁੜੀ ਨੂੰ ਆਪਣੇ ਘਰ ਜਨਮਦਿਨ ਦੀ ਪਾਰਟੀ ਲਈ ਬੁਲਾ ਲਿਆ। ਉਸ ਨੇ ਕੁੜੀ ਨੂੰ ਕੋਲਡਰਿੰਗ 'ਚ ਨਸ਼ੀਲਾ ਪਦਾਰਥ ਖਿਲਾ ਕੇ ਉਸ ਨਾਲ ਬਲਾਤਕਾਰ ਕੀਤਾ, ਨਾਲ ਹੀ ਉਸ ਨੇ ਲੜਕੀ ਦੀ ਅਸ਼ਲੀਲ ਵੀਡੀਓ ਬਣਾਈ ਅਤੇ ਅਸ਼ਲੀਲ ਤਸਵੀਰ ਵੀ ਖਿੱਚ ਲਈ।

ਲਾੜੇ ਨੂੰ ਭੇਜੀ ਲਾੜੀ ਦੀ ਅਸ਼ਲੀਲ ਵੀਡੀਓ -
ਇਸ ਤੋਂ ਬਾਅਦ ਜਦੋਂ ਕੁੜੀ ਨੂੰ ਹੋਸ਼ ਆਇਆ ਤਾਂ ਉਸ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ। ਦੋਸ਼ੀ ਕੁੜੀ ਦੀ ਵੀਡੀਓ ਵਾਇਰਲ ਕਰ ਦੇਣ ਦੀ ਧਮਕੀ ਦੇ ਕੇ ਫਰਾਰ ਹੋ ਗਿਆ। ਕੁੜੀ ਨੇ ਘਰ ਜਾ ਕੇ ਆਪ-ਬੀਤੀ ਪਰਿਵਾਰ ਵਾਲਿਆ ਨੂੰ ਦੱਸੀ ਪਰ ਪਰਿਵਾਰ ਵਾਲਿਆਂ ਨੇ ਲੋਕਾਂ ਦੀ ਸ਼ਰਮ ਕਾਰਨ ਕਿਸੇ ਨੂੰ ਕੁਝ ਨਹੀਂ ਦੱਸਿਆ। ਦੋਸ਼ੀ ਲਗਾਤਾਰ ਲੜਕੀ 'ਤੇ ਵਿਆਹ ਦਾ ਦਬਾਅ ਬਣਾਉਂਦਾ ਰਿਹਾ। ਪਰਿਵਾਰ ਵਾਲਿਆਂ ਨੇ ਲਕੜੀ ਦਾ ਵਿਆਹ 30 ਅਪ੍ਰੈਲ ਨੂੰ ਤਹਿ ਕਰ ਦਿੱਤਾ। ਵਿਆਹ ਵਾਲੇ ਦਿਨ ਦੋਸ਼ੀ ਨੇ ਲਾੜੇ ਨੂੰ ਲੜਕੀ ਦੀ ਅਸ਼ਲੀਲ ਵੀਡੀਓ ਅਤੇ ਫੋਟੋ ਗਿਫਟ ਦੇ ਤੌਰ 'ਤੇ ਭੇਜ ਦਿੱਤੀ, ਉਦੋਂ ਹੀ ਲਾੜੇ ਪਰਿਵਾਰ ਨੇ ਵਿਆਹ ਕਰਨ ਤੋਂ ਮਨਾ ਕਰ ਦਿੱਤਾ। 
 

ਕੀ ਕਹਿੰਦੀ ਹੈ ਪੁਲਸ -
ਪੀੜਤ ਦਾ ਪਰਿਵਾਰ ਥਾਣੇ 'ਚ ਪਹੁੰਚਿਆਂ। ਉਨ੍ਹਾਂ ਨੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਵਾਇਆ। ਇਸ ਮਾਮਲੇ 'ਚ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਨੂੰ ਜਲਦ ਹੀ ਹਿਰਾਸਤ 'ਚ ਲਿਆ ਜਾਵੇਗਾ।