ਫੇਰਿਆਂ ਸਮੇਂ ਲਾੜੀ ਬੋਲੀ- ਗੂੰਗਾ ਹੈ ਲਾੜਾ, ਬੇਰੰਗ ਪਰਤੀ ਬਰਾਤ

02/10/2020 4:11:11 PM

ਔਰੈਯਾ— ਉੱਤਰ ਪ੍ਰਦੇਸ਼ ਦੇ ਔਰੈਯਾ ਦੇ ਸਦਰ ਖੇਤਰ ਦੇ ਜਤੇਨਪੁਰ ਪਿੰਡ 'ਚ ਲਾੜੀ ਨੇ ਫੇਰੇ ਦੇ ਸਮੇਂ ਲਾੜੇ ਨੂੰ ਗੂੰਗਾ ਦੇਖ ਕੇ ਪੁਲਸ ਨੂੰ ਬੁਲਾ ਲਿਆ, ਜਿਸ ਕਾਰਨ ਬਰਾਤ ਬੇਰੰਗ ਪਰਤ ਗਈ। ਪੁਲਸ ਨੇ ਦੱਸਿਆ ਕਿ ਇਹ ਮਾਮਲਾ ਸਦਰ ਕੋਤਵਾਲੀ ਖੇਤਰ ਦੇ ਜਤੇਨਪੁਰ ਧੌਰੇਰਾ ਪਿੰਡ ਦਾ ਹੈ। ਐਤਵਾਰ ਦੀ ਸ਼ਾਮ ਹਮੀਰਪੁਰ ਦੇ ਮਿਸ਼ਰੀਪੁਰ ਪਿੰਡ ਵਾਸੀ ਰਵਿੰਦਰ ਰਾਜਪੂਤ ਦਾ ਪੁੱਤਰ ਪ੍ਰਦੀਪ ਆਪਣੀ ਬਰਾਤ ਲੈ ਕੇ ਆਇਆ ਸੀ। ਸਾਰੀਆਂ ਰਸਮਾਂ ਪੂਰੀ ਹੋਣ ਤੋਂ ਬਾਅਦ ਸੋਮਵਾਰ ਦੀ ਸਵੇਰ ਨੂੰ ਜਦੋਂ ਫੇਰਿਆਂ ਦੀ ਰਸਮ ਹੋਣ ਜਾ ਰਹੀ ਸੀ ਤਾਂ ਲੜਕੀ ਦਾ ਮਾਮਾ ਨੇ ਕਿਸੇ ਗੱਲ ਨੂੰ ਲੈ ਕੇ ਮੁੰਡੇ ਨਾਲ ਕਰਨੀ ਚਾਹੀ ਪਰ ਉਹ ਸਾਫ ਨਹੀਂ ਬੋਲ ਸਕਿਆ।

ਲਾੜੀ ਨੇ ਵੀ ਲਾੜਾ ਗੂੰਗਾ ਹੋਣ ਦੀ ਗੱਲ ਆਖੀ ਅਤੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਦੋਹਾਂ ਪੱਖਾਂ 'ਚ ਕਾਫੀ ਦੇਰ ਤਕ ਗੱਲਬਾਤ ਹੋਈ ਪਰ ਨਤੀਜਾ ਕੁਝ ਨਹੀਂ ਨਿਕਲਿਆ। ਪਿੰਡ ਦੇ ਲੋਕਾਂ ਨੇ ਵੀ ਦੋਹਾਂ ਪੱਖਾਂ ਵਿਚਾਲੇ ਸੁਲਹਾ ਕਰਾਉਣ ਦੀ ਕੋਸ਼ਿਸ਼ ਕੀਤੀ। ਇਸ ਦਰਮਿਆਨ ਲੜਕੀ ਨੇ ਪੁਲਸ ਨੂੰ ਸੂਚਨਾ ਦੇ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਨੇ ਦੋਹਾਂ ਪੱਖਾਂ ਤੋਂ ਜਾਣਕਾਰੀ ਲਈ ਪਰ ਲੜਕੀ ਵਲੋਂ ਵਿਆਹ ਤੋਂ ਇਨਕਾਰ ਕਰਨ 'ਤੇ ਬਰਾਤੀ ਬਿਨਾਂ ਲਾੜੀ ਦੇ ਘਰ ਪਰਤ ਗਏ।

Tanu

This news is Content Editor Tanu