ਤਰਾਲ ਗ੍ਰੇਨੇਡ ਹਮਲੇ ਕਰਕੇ ਕੀਤਾ ਬੰਦ

09/22/2017 6:09:47 PM

ਸ਼੍ਰੀਨਗਰ— ਕਸ਼ਮੀਰ ਦੇ ਤਰਾਲ 'ਚ ਵੀਰਵਾਰ ਨੂੰ ਹੋਏ ਗ੍ਰੇਨੇਡ ਹਮਲੇ ਦੇ ਵਿਰੋਧ 'ਚ ਅੱਜ ਤਰਾਲ ਪੂਰੀ ਤਰ੍ਹਾਂ ਬੰਦ ਕੀਤਾ ਗਿਆ। ਦੁਕਾਨਾਂ, ਵਪਾਰਕ ਸਥਾਨ ਅਤੇ ਸਕੂਲ ਵੀ ਬੰਦ ਕੀਤੇ ਗਏ ਹਨ, ਜਦੋਂਕਿ ਸੜਕਾਂ 'ਤੇ ਆਵਾਜਾਈ ਵੀ ਘੱਟ ਨਜ਼ਰ ਆਈ। ਲੋਕਾਂ ਨੇ ਨਾਗਰਿਕਾਂ ਦੀ ਹੱਤਿਆ ਦੇ ਵਿਰੋਧ 'ਚ ਬੰਦ ਕੀਤਾ। ਵੀਰਵਾਰ ਨੂੰ ਮੰਤਰੀ ਨਈਮ ਅਖ਼ਤਰ ਦੇ ਕਾਫਿਲੇ 'ਤੇ ਹੋਏ ਗ੍ਰੇਨੇਡ ਹਮਲੇ 'ਚ ਤਿੰਨ ਸਥਾਨਕ ਲੋਕ ਮਾਰੇ ਗਏ ਜਦੋਂਕਿ ਸੀ. ਆਰ. ਪੀ. ਐੈੱਫ. ਅਤੇ ਪੁਲਸ ਕਰਮਚਾਰੀਆਂ ਸਮੇਤ 31 ਲੋਕ ਜ਼ਖਮੀ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਅੱਤਵਾਦੀ ਸੰਗਠਨ ਲਸ਼ਕਰ ਅਤੇ ਹਿਜ਼ਬੁਲ ਮੁਜਾਹਿਦੀਨ ਨੇ ਤਰਾਲ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਅੱਤਵਾਦੀ ਸੰਗਠਨਾਂ ਨੇ ਇਸ ਦਾ ਦੋਸ਼ ਸਿੱਧੇ ਤੌਰ 'ਤੇ ਭਾਰਤੀ ਏਜੰਸੀਆਂ 'ਤੇ ਲਗਾਇਆ ਹੈ। ਸਲਾਹਊਦੀਨ ਨੇ ਇਸ ਨੂੰ ਭਾਰਤ ਦੀ ਸਾਜ਼ਿਸ਼ ਦੱਸੀ ਹੈ।