ਕਸ਼ਮੀਰ 'ਚ ਗ੍ਰੇਨੇਡ ਹਮਲਾ, 2 CRPF ਜਵਾਨਾਂ ਸਮੇਤ 2 ਨਾਗਰਿਕ ਜ਼ਖਮੀ

02/02/2020 2:18:13 PM

ਸ਼੍ਰੀਨਗਰ—ਜੰਮੂ-ਕਸ਼ਮੀਰ ਦੇ ਲਾਲ ਚੌਕ 'ਚ ਅੱਤਵਾਦੀਆਂ ਨੇ ਅੱਜ ਭਾਵ ਐਤਵਾਰ ਨੂੰ ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐੱਫ) ਦੀ ਪੋਸਟ 'ਤੇ ਗ੍ਰੇਨੇਡ ਹਮਲਾ ਕੀਤਾ। ਇਸ ਦੌਰਾਨ ਉੱਥੇ ਮੌਜੂਦ 2 ਸੀ.ਆਰ.ਪੀ.ਐੱਫ ਜਵਾਨਾਂ ਸਮੇਤ 2 ਆਮ ਨਾਗਰਿਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤਰੁੰਤ ਹਸਪਤਾਲ ਭਰਤੀ ਕਰਵਾਇਆ ਗਿਆ। ਹਮਲੇ ਤੋਂ ਬਾਅਦ ਪੂਰੇ ਇਲਾਕੇ 'ਚ ਖੋਜ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਸ ਅਧਿਕਾਰੀ ਨੇ ਦੱਸਿਆ ਹੈ ਕਿ ਅੱਤਵਾਦੀਆਂ ਨੇ ਸ਼ਹਿਰ ਦੇ ਲਾਲ ਚੌਕ 'ਚ ਪ੍ਰਤਾਪ ਪਾਰਕ ਦੇ ਨੇੜੇ ਡਿਊਟੀ 'ਤੇ ਤਾਇਨਾਤ ਸੀ.ਆਰ.ਪੀ.ਐੱਫ ਜ਼ਖਮੀ ਹੋ ਗਏ। ਧਮਾਕੇ ਦੀ ਤੇਜ਼ ਆਵਾਜ਼ ਕਾਰਨ ਲੋਕਾਂ 'ਚ ਦਹਿਸ਼ਤ ਫੈਲ ਗਈ।

Iqbalkaur

This news is Content Editor Iqbalkaur