ਜੰਮੂ-ਕਸ਼ਮੀਰ ਦੇ ਸੋਪੋਰ ''ਚ ਸੀ.ਆਰ.ਪੀ.ਐੱਫ. ਕੈਂਪ ''ਤੇ ਗ੍ਰਨੇਡ ਹਮਲਾ

12/02/2020 2:09:02 AM

ਨਵੀਂ ਦਿੱਲੀ - ਜੰਮੂ-ਕਸ਼ਮੀਰ ਦੇ ਸੋਪੋਰ 'ਚ ਮੰਗਲਵਾਰ ਸ਼ਾਮ ਨੂੰ ਸੀ.ਆਰ.ਪੀ.ਐੱਫ. ਦੇ ਕੈਂਪ 'ਤੇ ਅੱਤਵਾਦੀ ਹਮਲਾ ਹੋਇਆ ਹੈ। ਕੈਂਪ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀਆਂ ਨੇ ਗ੍ਰਨੇਡ ਸੁੱਟਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਮਲੇ 'ਚ ਕੋਈ ਜਵਾਨ ਜ਼ਖ਼ਮੀ ਨਹੀਂ ਹੋਇਆ ਹੈ। ਸੀ.ਆਰ.ਪੀ.ਐੱਫ. ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਬਾਰਾਮੂਲਾ ਦੇ ਸੋਪੋਰ 'ਚ ਸ਼ਾਮ ਕਰੀਬ ਸੱਤ ਵਜੇ ਅਣਪਛਾਤੇ ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ. ਦੀ 179 ਬਟਾਲੀਅਨ ਕੈਂਪ 'ਤੇ ਗ੍ਰਨੇਡ ਸੁੱਟਿਆ। ਇਹ ਗ੍ਰਨੇਡ ਕੈਂਪ ਦੇ ਗੇਟ 'ਤੇ ਹੀ ਫੱਟ ਗਿਆ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ 'ਚ ਘੇਰਾਬੰਦੀ ਕਰ ਅਣਪਛਾਤੇ ਅੱਤਵਾਦੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਹਾਲ ਦੇ ਦਿਨਾਂ 'ਚ ਘਾਟੀ 'ਚ ਅੱਤਵਾਦੀ ਘਟਨਾਵਾਂ 'ਚ ਤੇਜ਼ੀ ਵੇਖੀ ਜਾ ਰਹੀ ਹੈ। ਇਸ ਤੋਂ ਪਹਿਲਾਂ 19 ਨਵੰਬਰ ਨੂੰ ਨਗਰੋਟਾ 'ਚ ਫੌਜ ਅਤੇ ਸੁਰੱਖਿਆ ਬਲਾਂ ਨੇ ਜੈਸ਼ ਦੇ 4 ਅੱਤਵਾਦੀਆਂ ਨੂੰ ਮਾਰ ਗਿਰਾਇਆ ਸੀ। ਜੰਮੂ-ਕਸ਼ਮੀਰ  ਪੁਲਸ ਨੇ ਕਿਹਾ ਸੀ ਕਿ ਇਹ ਅੱਤਵਾਦੀ ਚੋਣ ਤੋਂ ਪਹਿਲਾਂ ਵੱਡਾ ਹਮਲਾ ਕਰਨ ਦੀ ਸਾਜਿਸ਼ ਰਚ ਰਹੇ ਸਨ।

Inder Prajapati

This news is Content Editor Inder Prajapati