ਉੱਤਰ ਪ੍ਰਦੇਸ਼ ''ਚ 2 ਸਾਲਾਂ ਦੌਰਾਨ 127 ਵਰਗ ਕਿਲੋਮੀਟਰ ਖੇਤਰ ''ਗ੍ਰੀਨ''

02/22/2020 4:17:35 PM

ਇਟਾਵਾ (ਵਾਰਤਾ)— ਉੱਤਰ ਪ੍ਰਦੇਸ਼ 'ਚ ਪਿਛਲੇ 2 ਸਾਲਾਂ 'ਚ 127 ਵਰਗ ਕਿਲੋਮੀਟਰ ਹਰਿਆਲੀ ਖੇਤਰ 'ਚ ਵਾਧਾ ਹੋਇਆ ਹੈ ਅਤੇ ਇਸ ਨੂੰ ਹੋਰ ਵਧਾਉਣ ਲਈ ਇਸ ਸਾਲ ਕਰੀਬ 25 ਕਰੋੜ ਬੂਟੇ ਹੋਰ ਲਾਏ ਜਾਣਗੇ। ਮੁੱਖ ਜੰਗਲਾਤ ਸੁਰੱਖਿਆ ਅਧਿਕਾਰੀ ਰਾਜੀਵ ਕੁਮਾਰ ਗਰਗ ਨੇ ਦੱਸਿਆ ਕਿ ਜੰਗਲਾਤ ਵਿਭਾਗ ਨੇ ਪ੍ਰਦੇਸ਼ 'ਚ 2020 'ਚ 25 ਕਰੋੜ ਬੂਟੇ ਲਾਏ ਜਾਣ ਦਾ ਟੀਚਾ ਮਿੱਥਿਆ ਹੈ, ਜੋ ਕਿ ਪਿਛਲੇ ਸਾਲ ਦੀ ਤੁਲਨਾ 'ਚ 3 ਕਰੋੜ ਵਧ ਹੈ। ਇਸ ਲਈ ਵਿਭਾਗ ਨੇ ਹੁਣੇ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ। 

ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗ੍ਰੀਨ ਕਵਰ ਵਧਾਉਣ ਦੀ ਕਵਾਇਦ ਹੋ ਰਹੀ ਹੈ। ਹਾਲਾਂਕਿ ਅਜੇ ਚੀਨ ਤੋਂ ਬਾਅਦ ਭਾਰਤ ਅਜਿਹਾ ਦੂਜਾ ਦੇਸ਼ ਹੈ, ਜਿੱਥੇ ਗ੍ਰੀਨ ਕਵਰ ਵਧ ਰਿਹਾ ਹੈ, ਜਦਕਿ ਹੋਰ ਦੇਸ਼ਾਂ 'ਚ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਧਰਤੀ ਦਾ ਤਾਪਮਾਨ ਵਧ ਰਿਹਾ ਹੈ। ਇਸ ਨਾਲ ਹੋਣ ਵਾਲੇ ਖਤਰਿਆਂ ਲਈ ਗ੍ਰੀਨ ਕਵਰ ਵਧਾਇਆ ਜਾਣਾ ਜ਼ਰੂਰੀ ਹੈ ਅਤੇ ਗ੍ਰੀਨ ਕਵਰ ਵਧਾਏ ਜਾਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਉੱਤਰ ਪ੍ਰਦੇਸ਼ 'ਚ ਪਿਛਲੇ 2 ਸਾਲਾਂ ਵਿਚ 127 ਵਰਗ ਕਿਲੋਮੀਟਰ ਗ੍ਰੀਨ ਕਵਰ ਵਧਾਇਆ ਗਿਆ ਹੈ। 

ਗਰਗ ਨੇ ਦੱਸਿਆ ਕਿ ਜੰਗਲ ਵਿਭਾਗ ਆਪਣੇ ਪ੍ਰਾਜੈਕਟਾਂ ਨਾਲ ਕਿਸਾਨਾਂ ਨੂੰ ਜੋੜੇਗਾ। ਉਨ੍ਹਾਂ ਨੂੰ ਬੂਟੇ ਲਾਉਣ ਅਤੇ ਬੂਟਿਆਂ ਦੀ ਸੁਰੱਖਿਆ ਲਈ ਪ੍ਰੇਰਿਤ ਕੀਤਾ ਜਾਵੇਗਾ। ਉੱਤਰ ਪ੍ਰਦੇਸ਼ 'ਚ ਫਿਲਹਾਲ 6 ਫੀਸਦੀ ਜੰਗਲੀ ਖੇਤਰ ਹੈ, ਕਾਰਬਡਾਈਆਕਸਾਈਡ ਦੇ ਉਤਸਰਜਨ ਲਈ ਵੱਡੀ ਗਿਣਤੀ 'ਚ ਦਰੱਖਤ ਲਾਉਣ ਦੀ ਲੋੜ ਹੈ। ਇਹ ਕੰਮ ਕਿਸਾਨਾਂ ਦੀ ਭਾਈਵਾਲੀ ਨਾਲ ਕੀਤਾ ਜਾਵੇਗਾ। ਕਿਸਾਨਾਂ ਦੇ ਲਾਏ ਗਏ ਦਰੱਖਤਾਂ ਦਾ ਪ੍ਰਮਾਣੀਕਰਨ ਜੰਗਲ ਵਿਭਾਗ ਕਰਵਾਏਗਾ। ਇਸ ਨਾਲ ਕਿਸਾਨਾਂ ਨੂੰ ਆਪਣੇ ਦਰੱਖਤ ਦੀ ਵਧ ਕੀਮਤ ਮਿਲੇਗੀ। ਪ੍ਰਮਾਣਿਕਤਾ ਕਰਵਾਏ ਜਾਣ ਲਈ ਵੱਖ ਤੋਂ ਕੋਈ ਰਕਮ ਖਰਚ ਨਹੀਂ ਕਰਨੀ ਪਵੇਗੀ।

Tanu

This news is Content Editor Tanu