ਹਰਿਆਣਾ ’ਚ 704 ਪੰਚਾਇਤਾਂ ਨੇ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਲਈ ਪਾਸ ਕੀਤੇ ਮਤੇ : ਦੁਸ਼ਯੰਤ

01/17/2020 1:01:32 PM

ਚੰਡੀਗੜ੍ਹ–ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਹੈ ਕਿ ਸੂਬੇ ਦੀਆਂ 704 ਪੰਚਾਇਤਾਂ ਨੇ ਪਿੰਡਾਂ 'ਚ ਆਉਂਦੇ ਵਿੱਤੀ ਸਾਲ ਤੋਂ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਲਈ ਪ੍ਰਸਤਾਵ ਪਾਸ ਕੀਤੇ ਹਨ। ਟਵਿੱਟਰ ਰਾਹੀਂ ਉਨ੍ਹਾਂ ਕਿਹਾ ਕਿ ਹਰਿਆਣਾ ਦੇ 22 ਜ਼ਿਲਿਆਂ 'ਚੋਂ ਆਬਕਾਰੀ ਵਿਭਾਗ ਨੂੰ ਸਭ ਤੋਂ ਵੱਧ 122 ਪ੍ਰਸਤਾਵ ਇਕੱਲੇ ਭਿਵਾਨੀ ਜ਼ਿਲੇ 'ਚੋਂ ਮਿਲੇ ਹਨ। ਜੀਂਦ ਜ਼ਿਲੇ 'ਚੋਂ 90, ਕਰਨਾਲ 'ਚੋਂ 64, ਨਾਰਨੌਲ 'ਚੋਂ 69, ਪਾਨੀਪਤ 'ਚੋਂ 50, ਸੋਨੀਪਤ 'ਚੋਂ 37, ਅੰਬਾਲਾ 'ਚੋਂ 11 ਅਤੇ ਗੁਰੂਗ੍ਰਾਮ 'ਚੋਂ 25 ਪ੍ਰਸਤਾਵ ਮਿਲੇ ਹਨ। ਰੋਹਤਕ ਅਤੇ ਮੇਵਾਤ ਤੋਂ ਕੋਈ ਪ੍ਰਸਤਾਵ ਨਹੀਂ ਮਿਲਿਆ।

Iqbalkaur

This news is Content Editor Iqbalkaur