ਸਰਕਾਰ ਨੇ ਵਾਪਸ ਲਈ ਆਧਾਰ ਕਾਰਡ ਫੋਟੋਕਾਪੀ ਨਾਲ ਜੁੜੀ ਐਡਵਾਇਜ਼ਰੀ, ਜਾਣੋ ਕੀ ਕਿਹਾ

05/29/2022 5:30:29 PM

ਨਵੀਂ ਦਿੱਲੀ- ਸਰਕਾਰ ਨੇ ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਦੀ ਉਸ ਐਡਵਾਇਜ਼ਰੀ ਨੂੰ ਵਾਪਸ ਲੈ ਲਿਆ ਹੈ, ਜਿਸ ’ਚ ਆਮ ਜਨਤਾ ਨੂੰ ਕਿਸੇ ਵੀ ਸੰਗਠਨ ਨਾਲ ਆਪਣੇ ‘ਆਧਾਰ’ ਦੀ ਫੋਟੋਕਾਪੀ ਸਾਂਝਾ ਕਰਨ ਨੂੰ ਲੈ ਕੇ ਚੌਕਸ ਕੀਤਾ ਗਿਆ ਸੀ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਹੈ ਕਿ ਉਹ ਆਧਾਰ ਦੀ ਫੋਟੋਕਾਪੀ ਸਾਂਝਾ ਨਹੀਂ ਕਰਨ ਦੀ ਐਡਵਾਇਜ਼ਰੀ ਨੂੰ ਵਾਪਸ ਲੈ ਰਿਹਾ ਹੈ ਕਿਉਂਕਿ ਇਸ ਦੀ ਗਲਤ ਵਿਆਖਿਆ ਹੋ ਸਕਦੀ ਹੈ। 

ਇਹ ਵੀ ਪੜ੍ਹੋ- ‘ਆਧਾਰ ਕਾਰਡ’ ਦੀ ਫੋਟੋਕਾਪੀ ਨੂੰ ਸਾਂਝਾ ਕਰਨ ਤੋਂ ਬਚੋ, ਸਰਕਾਰ ਨੇ ਜਾਰੀ ਕੀਤੀ ਐਡਵਾਇਜ਼ਰੀ

ਮੰਤਰਾਲਾ ਨੇ ਕਿਹਾ ਕਿ ਪ੍ਰੈੱਸ ਰਿਲੀਜ਼ ’ਚ ਲੋਕਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਕਿਸੇ ਵੀ ਸੰਗਠਨ ਨਾਲ ਆਪਣੇ ਆਧਾਰ ਦੀ ਫੋਟੋਕਾਪੀ ਸਾਂਝੀ ਨਾ ਕਰਨ ਕਿਉਂਕਿ ਇਸ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ। ਇਸ ਦੀ ਥਾਂ ’ਤੇ ਆਧਾਰ ਗਿਣਤੀ ਦੇ ਸਿਰਫ਼ ਆਖ਼ਰੀ 4 ਅੰਕਾਂ ਨੂੰ ਦਰਸਾਉਣ ਵਾਲੇ ਆਧਾਰ (ਮਾਸਕਡ ਆਧਾਰ) ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ’ਚ ਆਧਾਰ ਗਿਣਤੀ ਦੇ ਪਹਿਲੇ 8 ਅੰਕ ਲੁੱਕੇ ਰਹਿੰਦੇ ਹਨ ਅਤੇ ਸਿਰਫ਼ ਆਖ਼ਰੀ 4 ਅੰਕ ਹੀ ਦਿੱਸਦੇ ਹਨ ਪਰ ਇਸ ਪ੍ਰੈੱਸ ਰਿਲੀਜ਼ ਦੀ ਗਲਤ ਵਿਖਾਇਆ ਦੇ ਖ਼ਦਸ਼ੇ ਨੂੰ ਵੇਖਦੇ ਹੋਏ ਇਸ ਨੂੰ ਤੁਰੰਤ ਪ੍ਰਭਾਵ ਤੋਂ ਵਾਪਸ ਲਿਆ ਜਾਂਦਾ ਹੈ। 

ਇਹ ਵੀ ਪੜ੍ਹੋ- ਯੋਗੀ ਸਰਕਾਰ ਦਾ ਵੱਡਾ ਫ਼ੈਸਲਾ; ਔਰਤਾਂ ਸਿਰਫ ਸਵੇਰੇ 6 ਤੋਂ ਸ਼ਾਮ 7 ਵਜੇ ਤੱਕ ਕਰਨਗੀਆਂ ਕੰਮ

UIDAI ਦੇ ਬੇਂਗਲੁਰੂ ਸਥਿਤ ਖੇਤਰੀ ਦਫ਼ਤਰ ਵਲੋਂ ਜਾਰੀ ਪ੍ਰੈੱਸ ਰਿਲੀਜ਼ ’ਚ ਆਮ ਜਨਤਾ ਨੂੰ ਕਿਸੇ ਵੀ ਸੰਗਠਨ ਨਾਲ ਆਪਣੇ ਆਧਾਰ ਦੀ ਫੋਟੋਕਾਪੀ ਸਾਂਝਾ ਨਾ ਕਰਨ ਨੂੰ ਕਿਹਾ ਗਿਆ ਸੀ। ਇਸ ’ਚ ਬਦਲ ਦੇ ਤੌਰ ’ਤੇ ਆਧਾਰ ਗਿਣਤੀ ਦੇ ਆਖ਼ਰੀ 4 ਅੰਕਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਆਧਾਰ ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਗਈ ਸੀ। ਮੰਤਰਾਲਾ ਨੇ ਬਿਆਨ ’ਚ ਕਿਹਾ ਕਿ UIDAI ਵਲੋਂ ਜਾਰੀ ਆਧਾਰ ਕਾਰਡ ਧਾਰਕਾਂ ਨੂੰ ਸਿਰਫ਼ ਆਪਣੇ ਆਧਾਰ ਨੰਬਰ ਦੇ ਇਸਤੇਮਾਲ ਅਤੇ ਉਸ ਨੂੰ ਦੂਜੇ ਕਿਸੇ ਵਿਅਕਤੀ ਨਾਲ ਸਾਂਝਾ ਕਰਨ ’ਚ ਵਿਵੇਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਆਧਾਰ ਪਛਾਣ ਦੀ ਤਸਦੀਕ ਦੀ ਪ੍ਰਣਾਲੀ ਨੇ ਆਧਾਰ ਧਾਰਕ ਦੀ ਪਛਾਣ ਅਤੇ ਗੋਪਨੀਅਤਾ ਦੀ ਸੁਰੱਖਿਆ ਅਤੇ ਸੁਰੱਖਿਆ ਲਈ ਢੁਕਵੇਂ ਪ੍ਰਬੰਧ ਕੀਤੇ ਹਨ।

ਇਹ ਵੀ ਪੜ੍ਹੋ: ਕੁਰੂਕਸ਼ੇਤਰ ਰੈਲੀ ’ਚ ਕੇਜਰੀਵਾਲ ਬੋਲੇ- ਦਿੱਲੀ ਅਤੇ ਪੰਜਾਬ ਮਗਰੋਂ ਹੁਣ ਬਦਲੇਗਾ ਹਰਿਆਣਾ


Tanu

Content Editor

Related News