ਕੋਲੇ ਦੀ ਘਾਟ ਦੇ ਡਰ ਕਾਰਨ ਸਰਕਾਰ ਆਯਾਤ ਗੈਸ ''ਤੇ ਮੁੜ ਚਾਲੂ ਕਰ ਸਕਦੀ ਹੈ NTPC ਪਲਾਂਟ

06/14/2022 6:03:24 PM

ਨਵੀਂ ਦਿੱਲੀ- ਸਰਕਾਰ ਮਾਨਸੂਨ ਦੇ ਮਹੀਨਿਆਂ ਦੌਰਾਨ ਬਿਜਲੀ ਦੀ ਸਪਲਾਈ ਲਈ 5 ਗੀਗਾਵਾਟ ਤੋਂ ਵੱਧ ਦੀ ਕੁੱਲ ਸਮਰੱਥਾ ਵਾਲੇ ਐੱਨ.ਟੀ.ਪੀ.ਸੀ. ਪਲਾਂਟਾਂ ਨੂੰ ਮੁੜ ਸ਼ੁਰੂ ਕਰਨ ਲਈ ਆਯਾਤ ਗੈਸ ਦੀ ਵਰਤੋਂ 'ਤੇ ਵਿਚਾਰ ਕਰ ਰਹੀ ਹੈ। ਸਰਕਾਰ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਮਾਨਸੂਨ ਨਾਲ ਹੌਲੀ ਖਨਨ ਕਾਰਨ ਕੋਲੇ ਦੀ ਸਪਲਾਈ ਘੱਟ ਹੋ ਸਕਦੀ ਹੈ। ਆਯਾਤ ਗੈਸ ਤੋਂ ਪੈਦਾ ਬਿਜਲੀ ਦੀ ਕੀਮਤ 22-23 ਰੁਪਏ ਪ੍ਰਤੀ ਯੂਨਿਟ ਹੋ ਸਕਦੀ ਹੈ, ਜੋ ਮੌਜੂਦਾ ਟੈਰਿਫ ਤੋਂ ਲਗਭਗ 4-5 ਗੁਣਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਹੁਣ ਤੱਕ ਦਾ ਉੱਚਾ ਟੈਰਿਫ ਹੋਵੇਗਾ ਪਰ ਅੰਤਿਮ ਉਪਾਅ ਹੈ, ਕਿਉਂਕਿ ਸਾਰੇ ਉਪਲੱਬਧ ਬਿਜਲੀ ਪਲਾਂਟ ਗਰਮ ਮੌਸਮ ਦੀ ਸਥਿਤੀ ਦਰਮਿਆਨ ਉੱਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਪੂਰੇ ਜ਼ੋਰਾਂ 'ਤੇ ਚੱਲ ਰਹੇ ਹਨ। 

ਗੱਲਬਾਤ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਪਾਵਰ ਮਿਨੀਸਟ੍ਰੀ ਦੇ ਅਧਿਕਾਰੀਆਂ ਨੇ ਐੱਨ.ਟੀ.ਪੀ.ਸੀ. ਅਤੇ ਗੇਲ ਨਾਲ ਮੀਟਿੰਗ ਕੀਤੀ ਹੈ। ਇਕ ਸਰਕਾਰੀ ਅਧਿਕਾਰੀ ਨੇ ਕਿਹਾ,''ਸਰਕਾਰ ਗੈਸ ਆਧਾਰਤ ਬਿਜਲੀ ਪਲਾਂਟਾਂ ਨੂੰ ਸੰਚਾਲਿਤ ਕਰਨ ਦੀਆਂ ਸੰਭਾਵਨਾਵਾਂ ਦੀ ਜਾਂਚ ਕਰ ਰਹੀ ਹੈ ਪਰ ਬਹੁਤ ਸਾਰੀਆਂ ਚੁਣੌਤੀਆਂ ਹਨ, ਉੱਚਾ ਟੈਰਿਫ ਸਭ ਤੋਂ ਵੱਡੀ ਚੁਣੌਤੀ ਹੈ।'' ਭਾਰਤ 'ਚ ਬਿਜਲੀ ਦੀ ਸਭ ਤੋਂ ਵੱਧ ਮੰਗ ਨੇ ਪਿਛਲੇ ਹਫ਼ਤੇ ਲਗਾਤਾਰ 3 ਦਿਨਾਂ 'ਚ ਰਿਕਾਰਡ ਤੋੜ ਦਿੱਤਾ, ਜੋ 211 ਗੀਗਾਵਾਟ ਤੋਂ ਵੱਧ ਹੋ ਗਿਆ। ਬਿਜਲੀ ਪਲਾਂਟਾਂ 'ਚ ਕੋਲੇ ਦਾ ਸਟਾਕ ਇਕ ਮਹੀਨੇ ਪਹਿਲਾਂ ਦੇ 20 ਮਿਲੀਅਨ ਟਨ ਤੋਂ ਵੱਧ 24 ਮਿਲੀਅਨ ਟਨ ਹੋ ਗਿਆ ਹੈ ਪਰ ਮਾਨਸੂਨ ਲਈ 10 ਫੀਸਦੀ ਆਯਾਤ ਕੋਲੇ ਨਾਲ ਮਿਸ਼ਰਿਤ ਹੋਣ 'ਤੇ ਵੀ ਇਹ ਨਾਕਾਫ਼ੀ ਹੈ, ਜਦੋਂ ਕੋਲੇ ਦੀ ਸਪਲਾਈ ਮੀਂਹ ਤੋਂ ਪ੍ਰਭਾਵਿਤ ਹੁੰਦੀ ਹੈ। ਅਧਿਕਾਰੀ ਨੇ ਕਿਹਾ ਕਿ ਕੇਂਦਰੀ ਬਿਜਲੀ ਮੰਤਰਾਲਾ ਵੱਖ-ਵੱਖ ਵਿਕਲਪਾਂ 'ਤੇ ਕੰਮ ਕਰ ਰਿਹਾ ਹੈ, ਜਿਸ ਦੇ ਅਧੀਨ ਗੈਸ ਆਧਾਰਿਤ ਬਿਜਲੀ ਪ੍ਰਾਜੈਕਟਾਂ ਨੂੰ ਚਾਲੂ ਕੀਤਾ ਜਾ ਸਕਦਾ ਹੈ ਅਤੇ ਉਤਪਾਦਿਤ ਬਿਜਲੀ ਨੂੰ ਬਿਜਲੀ ਵੰਡ ਕੰਪਨੀਆਂ ਨੂੰ ਵੇਚਿਆ ਜਾ ਸਕਦਾ ਹੈ।


DIsha

Content Editor

Related News