ਰਾਜਪਾਲ ਸੱਤਿਆਪਾਲ ਮਲਿਕ ਬੋਲੇ- ਕਿਸਾਨਾਂ ਦੀ ਇਹ ਸ਼ਰਤ ਮੰਨ ਲਵੇ ਸਰਕਾਰ ਤਾਂ ਹੱਲ ਹੋ ਸਕਦਾ ਮੁੱਦਾ

10/18/2021 6:12:02 PM

ਜੈਪੁਰ— ਮੇਘਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਖੇਤੀ ਕਾਨੂੰਨਾਂ ਲੈ ਕੇ ਕਿਸਾਨ ਅੰਦੋਲਨ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ’ਤੇ ਗਰੰਟੀ ਕਾਨੂੰਨ ਲੈ ਕੇ ਆਵੇ ਤਾਂ ਮੁੱਦਾ ਹੱਲ ਹੋ ਸਕਦਾ ਹੈ। ਇੱਥੇ ਸਿਰਫ਼ ਇਕ ਚੀਜ਼ ਹੈ ਤਾਂ ਤੁਸੀਂ (ਕੇਂਦਰ) ਇਸ ਨੂੰ ਪੂਰਾ ਕਿਉਂ ਨਹੀਂ ਕਰ ਰਹੇ? ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਸਮਝੌਤਾ ਨਹੀਂ ਕਰਨਗੇ। 

ਇਹ ਵੀ ਪੜ੍ਹੋ :  ਰੇਲ ਰੋਕੋ ਅੰਦੋਲਨ: ਹਰਿਆਣਾ ’ਚ ਕਿਸਾਨਾਂ ਨੇ ਰੇਲਵੇ ਟਰੈਕ ਕੀਤੇ ਜਾਮ, ਰੋਕੀਆਂ ਟਰੇਨਾਂ

 

ਸੱਤਿਆਪਾਲ ਨੇ ਇਸ ਦੇ ਨਾਲ ਹੀ ਕਿਹਾ ਕਿ ਜੇਕਰ ਕਿਸਾਨਾਂ ਦੀ ਨਹੀਂ ਸੁਣੀ ਗਈ ਤਾਂ ਕੇਂਦਰ ਸਰਕਾਰ ਮੁੜ ਨਹੀਂ ਆਵੇਗੀ। ਮਲਿਕ ਨੇ ਤਿੱਖੇ ਲਹਿਜ਼ੇ ਵਿਚ ਕਿਹਾ ਕਿ ਜਿਨ੍ਹਾਂ ਦੀਆਂ ਸਰਕਾਰਾਂ ਹੁੰਦੀਆਂ ਹਨ, ਉਨ੍ਹਾਂ ਦਾ ਮਿਜਾਜ਼ ਥੋੜ੍ਹਾ ਆਸਮਾਨ ’ਤੇ ਪਹੁੰਚ ਜਾਂਦਾ ਹੈ। ਉਨ੍ਹਾਂ ਨੂੰ ਇਹ ਦਿੱਸਦਾ ਨਹੀਂ ਹੈ ਕਿ ਇਨ੍ਹਾਂ ਦੀ ਤਕਲੀਫ਼ ਕਿੰਨੀ ਹੈ ਪਰ ਸਮਾਂ ਆਉਂਦਾ ਹੈ ਜਦੋਂ ਉਨ੍ਹਾਂ ਨੂੰ ਵੇਖਣਾ ਵੀ ਪੈਂਦਾ ਹੈ ਅਤੇ ਸੁਣਨਾ ਵੀ ਪੈਂਦਾ ਹੈ। ਜੇਕਰ ਕਿਸਾਨਾਂ ਦੀ ਨਹੀਂ ਮੰਨੀ ਤਾਂ ਇਹ ਸਰਕਾਰ ਮੁੜ ਨਹੀਂ ਆਵੇਗੀ। ਕਿਸਾਨਾਂ ਨਾਲ ਜਿਆਦਤੀ ਹੋ ਰਹੀ ਹੈ, ਉਹ 10 ਮਹੀਨਿਆਂ ਤੋਂ ਘਰ-ਬਾਰ ਛੱਡ ਕੇ ਅੰਦੋਲਨ ’ਚ ਡਟੇ ਹਨ। ਫ਼ਸਲ ਬਿਜਾਈ ਦਾ ਸਮਾਂ ਹੈ ਅਤੇ ਉਹ ਦਿੱਲੀ ’ਚ ਹਨ ਤਾਂ ਉਨ੍ਹਾਂ ਦੀ ਸੁਣਵਾਈ ਸਰਕਾਰ ਨੂੰ ਕਰਨੀ ਚਾਹੀਦੀ ਹੈ। ਮੈਂ ਕਿਸਾਨਾਂ ਨਾਲ ਖੜ੍ਹਾ ਹਾਂ। ਉਨ੍ਹਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਪਣੇ ਵਿਚਾਰ ਦੱਸਣਗੇ ਚਾਹੇ ਉਹ ਕਸ਼ਮੀਰ ਦੇ ਹੋਣ ਜਾਂ ਕਿਸੇ ਵੀ ਚੀਜ਼ ਦੇ ਹੋਣ। ਕੀ ਵਜ੍ਹਾ ਹੈ ਕਿ ਸਰਕਾਰ ਅਜੇ ਤਕ ਕਿਸਾਨਾਂ ਨੂੰ ਮਨਵਾ ਨਹੀਂ ਸਕੀ। 

ਇਹ ਵੀ ਪੜ੍ਹੋ : ਰਣਜੀਤ ਕਤਲਕਾਂਡ ਮਾਮਲੇ ’ਚ 19 ਸਾਲ ਬਾਅਦ ਇਨਸਾਫ਼, ਦੋਸ਼ੀ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ

ਮਲਿਕ ਨੇ ਲਖੀਮਪੁਰ ਖੀਰੀ ਮਾਮਲੇ ’ਚ ਵੀ ਆਪਣੀ ਗੱਲ ਰੱਖੀ। ਉਨ੍ਹਾਂ ਨੇ ਲਖੀਮਪੁਰ ਖੀਰੀ ਕਤਲਕਾਂਡ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਅਜੇ ਮਿਸ਼ਰਾ ਦਾ ਅਸਤੀਫ਼ਾ ਉਸੇ ਦਿਨ ਲੈ ਲੈਣਾ ਚਾਹੀਦਾ ਸੀ। ਇਹ ਬਿਲਕੁਲ ਗਲਤ ਹੈ। ਕਿਸਾਨਾਂ ਵਲੋਂ ਖੇਤੀ ਕਾਨੂੰਨ ਨੂੰ ਰੱਦ ਕਰਾਉਣ ਦੀ ਆਪਣੀ ਮੰਗ ਅਤੇ ਲਖੀਮਪੁਰ ਕਾਂਡ ’ਚ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਅਸਤੀਫ਼ੇ ਨੂੰ ਲੈ ਕੇ ਅੱਜ 6 ਘੰਟੇ ਰੇਲ ਰੋਕੋ ਅੰਦਲੋਨ ਕੀਤਾ ਗਿਆ। 

ਇਹ ਵੀ ਪੜ੍ਹੋ : ਕਿਸਾਨਾਂ ਦਾ ‘ਰੇਲ ਰੋਕੋ’ ਅੰਦੋਲਨ ਜਾਰੀ, ਟਿਕੈਤ ਬੋਲੇ- ‘ਸਰਕਾਰ ਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ’

ਰਾਜਪਾਲ ਮਲਿਕ ਦੇ ਇਸ ਬਿਆਨ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

Tanu

This news is Content Editor Tanu