ਕੇਂਦਰ ਸਰਕਾਰ ਨੇ ਓ.ਬੀ.ਸੀ. ਵਰਗ ਨੂੰ ਦਿੱਤਾ ਧੋਖਾ: ਪਵਾਰ

08/16/2021 10:35:20 PM

ਮੁੰਬਈ : ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਕੌਮੀ ਪ੍ਰਧਾਨ ਸ਼ਰਦ ਪਵਾਰ ਨੇ ਓ. ਬੀ. ਸੀ. ਦੀ ਸੂਚੀ ਬਣਾਉਣ ਦੇ ਸੂਬਿਆਂ ਨੂੰ ਅਧਿਕਾਰ ਦੇਣ ਦਾ ਜ਼ਿਕਰ ਕਰਦਿਆਂ ਕਿਹਾ ਕਿ 2 ਸਾਲ ਪਹਿਲਾਂ ਕੇਂਦਰ ਸਰਕਾਰ ਨੇ ਸੂਬਿਆਂ ਤੋਂ ਉਨ੍ਹਾਂ ਦਾ ਅਧਿਕਾਰ ਖੋਹ ਲਿਆ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਓ. ਬੀ. ਸੀ. ਵਰਗ ਨੂੰ ਧੋਖਾ ਦਿੱਤਾ ਹੈ।

ਇਹ ਵੀ ਪੜ੍ਹੋ - ਇਨਸਾਨੀਅਤ ਸ਼ਰਮਸਾਰ: 11 ਮਹੀਨੇ ਦੀ ਮਾਸੂਮ ਨਾਲ ਨਾਬਾਲਿਗ ਚਚੇਰੇ ਭਰਾ ਨੇ ਕੀਤਾ ਕੁਕਰਮ

ਪਵਾਰ ਨੇ ਕਿਹਾ ਕਿ ਹੁਣ ਸੰਸਦ ਨੇ ਸੂਬਿਆਂ ਨੂੰ ਓ. ਬੀ. ਸੀ. ਸੂਚੀ ਬਣਾਉਣ ਦਾ ਅਧਿਕਾਰ ਦੇਣ ਲਈ ਸੰਵਿਧਾਨ ਵਿਚ ਸੋਧ ਕੀਤੀ ਹੈ। ਇਸ ਲਈ ਕਈ ਲੋਕਾਂ ਨੂੰ ਲੱਗਾ ਕਿ ਕੇਂਦਰ ਨੇ ਇਕ ਅਹਿਮ ਕਦਮ ਚੁੱਕਿਆ ਹੈ ਪਰ ਇਹ ਇਕ ‘ਸ਼ੁੱਧ ਧੋਖਾਦੇਹੀ’ ਸੀ। ਮੁੰਬਈ ਵਿਚ ਪਾਰਟੀ ਦਫਤਰ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਵਾਰ ਨੇ ਕਿਹਾ ਕਿ 1992 ਵਿਚ 9 ਜੱਜਾਂ ਦੀ ਬੈਂਚ ਨੇ ਕੇਂਦਰ ਸਰਕਾਰ ਖਿਲਾਫ ਇੰਦਰਾ ਸਾਹਨੀ ਦੇ ਮਾਮਲੇ ’ਚ ਇਕ ਇਤਿਹਾਸਕ ਫੈਸਲਾ ਸੁਣਾਇਆ ਅਤੇ ਤੈਅ ਕੀਤਾ ਕਿ 50 ਫੀਸਦੀ ਤੋਂ ਵੱਧ ਰਾਖਵਾਂਕਰਨ ਨਹੀਂ ਦਿੱਤਾ ਜਾ ਸਕਦਾ। ਇਸ ਦੌਰਾਨ ਇਸ ਨੂੰ 10 ਫੀਸਦੀ ਵਧਾਉਣ ਲਈ ਇਕ ਹੋਰ ਸੋਧ ਕੀਤੀ ਗਈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati