ਰੇਲ ਮੰਤਰਾਲਾ ਦਾ ਫੈਸਲਾ, IRCTC ਹੁਣ ਸਰਕਾਰ ਨੂੰ ਦੇਵੇਗੀ ਸੁਵਿਧਾ ਫੀਸ ਤੋਂ ਹੋਣ ਵਾਲੀ ਅੱਧੀ ਕਮਾਈ

10/28/2021 8:16:55 PM

ਨਵੀਂ ਦਿੱਲੀ - ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜਮ ਕਾਰਪੋਰੇਸ਼ਨ ਹੁਣ ਆਪਣੇ ਪਲੇਟਫਾਰਮ 'ਤੇ ਟਿਕਟ ਬੁਕਿੰਗ 'ਤੇ ਸੁਵਿਧਾ ਫੀਸ ਨਾਲ ਹੋਣ ਵਾਲੀ ਆਮਦਨੀ ਨੂੰ ਰੇਲ ਮੰਤਰਾਲਾ ਦੇ ਨਾਲ 50:50 ਦੇ ਅਨੁਪਾਤ ਵਿੱਚ ਸਾਂਝਾ ਕਰੇਗੀ। IRCTC ਨੇ ਬੁੱਧਵਾਰ ਨੂੰ ਇੱਕ ਰੈਗੂਲੇਟਰੀ ਫਾਈਲਿੰਗ ਵਿੱਚ ਜਾਣਕਾਰੀ ਦਿੱਤੀ।

ਅਜੇ ਤੱਕ ਆਈ.ਆਰ.ਸੀ.ਟੀ.ਸੀ. ਕੈਟਰਿੰਗ ਅਤੇ ਟੂਰਿਜਮ ਵਲੋਂ ਹਾਸਲ ਹੋਣ ਵਾਲੀ ਕਮਾਈ ਹੀ ਰੇਲਵੇ ਦੇ ਨਾਲ ਸਾਂਝਾ ਕਰਦੀ ਹੈ ਪਰ ਹੁਣ ਉਹ ਸੁਵਿਧਾ ਫੀਸ ਨਾਲ ਹਾਸਲ ਹੋਣ ਵਾਲੀ ਕਮਾਈ ਨੂੰ ਵੀ ਰੇਲਵੇ ਨਾਲ ਸਾਂਝਾ ਕਰੇਗੀ। ਆਈ.ਆਰ.ਸੀ.ਟੀ.ਸੀ. ਨੇ ਦੱਸਿਆ ਕਿ ਰੇਲ ਮੰਤਰਾਲਾ ਨਾਲ ਰੈਵੇਨਿਊ ਸਾਂਝਾ ਕਰਨ ਦਾ ਇਹ ਨਵਾਂ ਮਾਡਲ 1 ਨਵੰਬਰ ਤੋਂ ਲਾਗੂ ਹੋਵੇਗਾ।

ਆਈ.ਆਰ.ਸੀ.ਟੀ.ਸੀ. ਇੱਕ ਪਬਲਿਕ ਸੈਕਟਰ ਕੰਪਨੀ ਹੈ, ਜਿਸ ਨੂੰ ਰੇਲ ਮੰਤਰਾਲਾ ਵੱਲੋਂ ਟਰੇਨ ਟਿਕਟਾਂ ਦੀ ਬੁਕਿੰਗ ਅਤੇ ਟਰੇਨਾਂ ਅਤੇ ਰੇਲਵੇ ਸਟੇਸ਼ਨਾਂ 'ਤੇ ਕੈਟਰਿੰਗ ਸਰਵਿਸ ਅਤੇ ਬੋਤਲਬੰਦ ਪੀਣ ਵਾਲੇ ਪਾਣੀ ਦੀ ਸਹੂਲਤ ਉਪਲੱਬਧ ਕਰਵਾਉਣ ਦਾ ਅਧਿਕਾਰ ਮਿਲਿਆ ਹੋਇਆ ਹੈ। 

ਆਈ.ਆਰ.ਸੀ.ਟੀ.ਸੀ. 1 ਨਵੰਬਰ ਨੂੰ ਆਪਣੇ ਸਤੰਬਰ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਕਰਨ ਵਾਲੀ ਹੈ। ਪਹਿਲੀ ਤੀਮਾਹੀ ਵਿੱਚ ਆਈ.ਆਰ.ਸੀ.ਟੀ.ਸੀ.  ਦਾ ਸ਼ੁੱਧ ਲਾਭ ਸਾਲਾਨਾ ਆਧਾਰ 23 ਫ਼ੀਸਦੀ ਦੀ ਗਿਰਾਵਟ ਨਾਲ 103.8 ਕਰੋੜ ਰੁਪਏ ਰਿਹਾ ਸੀ। ਉਥੇ ਹੀ ਰੈਵੇਨਿਊ 41.2 ਫ਼ੀਸਦੀ ਘੱਟ ਕੇ 338.8 ਕਰੋੜ ਰੁਪਏ ਰਿਹਾ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati