ਰਾਜਪਾਲ ਦੀ VIP ਡਿਊਟੀ ’ਤੇ ਗਈ ਗੱਡੀ ਖੱਡ ’ਚ ਡਿੱਗੀ, 2 ਦੀ ਮੌਤ

10/23/2019 12:47:15 AM

ਦੇਹਰਾਦੂਨ — ਨੈਨੀਤਾਲ ’ਚ ਰਾਜਪਾਲ ਬੇਬੀ ਰਾਨੀ ਮੌਰਿਆ ਦੀ ਵੀ. ਆਈ. ਪੀ. ਡਿਊਟੀ ’ਤੇ ਗਈ ਕਾਠਗੋਦਾਮ ਥਾਣਾ ਪੁਲਸ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਣ ਨਾਲ 2 ਪੁਲਸ ਚਾਲਕ ਨੰਦਨ ਮਹਿਤਾ ਅਤੇ ਸਿਪਾਹੀ ਲਲਿਤ ਮੋਹਨ ਦੀ ਮੌਤ ਹੋ ਗਈ। ਹਾਦਸੇ ’ਚ ਥਾਣਾ ਮੁਖੀ ਨੰਦਨ ਸਿੰਘ ਰਾਵਤ ਅਤੇ ਮਹਿਲਾ ਥਾਣੇਦਾਰ ਮਾਇਆ ਬਿਸ਼ਟ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਇਕ ਮੋੜ ’ਤੇ ਬਲੈਰੋ ਗੱਡੀ ਕੰਟਰੋਲ ’ਚੋਂ ਬਾਹਰ ਹੋ ਗਈ ਅਤੇ ਲਗਭਗ 300 ਮੀਟਰ ਡੂੰਘੀ ਖੱਡ ’ਚ ਜਾ ਡਿੱਗੀ। ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ। ਸਾਰਿਆਂ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ 2 ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

Inder Prajapati

This news is Content Editor Inder Prajapati