ਪੂਰੇ ਦੇਸ਼ ''ਚ ਸਤੰਬਰ 2020 ਤੱਕ ਤਿਆਰ ਹੋਵੇਗਾ NPR

08/04/2019 3:19:54 PM

ਨਵੀਂ ਦਿੱਲੀ—ਸਰਕਾਰ, ਵੇਰਵਾ ਦੇਸ਼ ਦੇ ਲੋਕ, ਅਸਾਮ ਐਨ.ਪੀ.ਆਰ.,ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨ. ਪੀ. ਆਰ.) ਤਿਆਰ ਕਰਨ ਦਾ ਫੈਸਲਾ ਕੀਤਾ ਹੈ। ਇਸ 'ਚ ਹਰ ਨਾਗਰਿਕ ਦਾ ਡੈਮੋਗ੍ਰਾਫਿਕ ਅਤੇ ਬਾਇਓਮੈਟ੍ਰਿਕ ਵੇਰਵਾ ਸ਼ਾਮਲ ਕੀਤਾ ਜਾਵੇਗਾ। ਇਸ ਨੂੰ ਇਕ ਵਾਰ ਪੂਰੀ ਤਰ੍ਹਾਂ ਪ੍ਰਕਾਸ਼ਿਤ ਕਰਨ ਤੋਂ ਬਾਅਦ ਸਰਕਾਰ ਭਾਰਤੀ ਨਾਗਰਿਕਾਂ ਦਾ ਰਾਸ਼ਟਰੀ ਰਜਿਸਟਰ (ਐੱਨ. ਆਰ. ਆਈ. ਸੀ.) ਤਿਆਰ ਕਰਵਾਏਗੀ। 

ਐੱਨ. ਪੀ. ਆਰ. ਦਾ ਉਦੇਸ਼ ਦੇਸ਼ 'ਚ ਰਹਿ ਰਹੇ ਹਰ ਨਾਗਰਿਕ ਦਾ ਵੇਰਵਾ ਤਿਆਰ ਕਰਨਾ ਹੈ। ਇਸ ਦੇ ਤਹਿਤ ਹਰ ਉਸ ਵਿਅਕਤੀ ਨੂੰ ਸ਼ਾਮਲ ਕੀਤਾ ਜਾਵੇਗਾ ਜੋ ਪਿਛਲੇ 6 ਮਹੀਨਿਆਂ ਤੋਂ ਕਿਸੇ ਸਥਾਨਿਕ ਸਥਾਨ 'ਤੇ ਰਹਿ ਰਿਹਾ ਹੋਵੇ ਜਾਂ ਫਿਰ ਉਹ ਵਿਅਕਤੀ ਜੋ ਉਸ ਇਲਾਕੇ 'ਤੇ ਅਗਲੇ 6 ਮਹੀਨਿਆਂ ਜਾਂ ਜ਼ਿਆਦਾ ਸਮੇਂ ਲਈ ਰਹਿਣਾ ਚਾਹੁੰਦਾ ਹੈ।

ਸਿਵਲ ਰਜਿਸਟ੍ਰੇਸ਼ਨ ਅਤੇ ਜਨਗਣਨਾ ਕਮਿਸ਼ਨ ਦੇ ਰਜਿਸਟ੍ਰਾਰ ਜਨਰਲ ਵਿਵੇਕ ਜੋਸ਼ੀ ਨੇ ਦੱਸਿਆ ਹੈ ਕਿ ਐੱਨ. ਪੀ. ਆਰ. ਲਈ 1 ਅਪ੍ਰੈਲ 2020 ਤੋਂ ਜਨਗਣਨਾ ਦਾ ਕੰਮ ਸ਼ੁਰੂ ਹੋਵੇਗੀ। ਟੀਮਾਂ ਆਸਾਮ ਨੂੰ ਛੱਡ ਦੇਸ਼ਭਰ 'ਚ ਘਰ-ਘਰ ਜਾ ਕੇ ਲੋਕਾਂ ਦਾ ਡਾਟਾ ਇਕੱਠਾ ਕਰਨਗੀਆਂ। ਉਨ੍ਹਾਂ ਨੇ ਦੱਸਿਆ ਕਿ ਇਹ ਕੰਮ 30 ਸਤੰਬਰ 2020 ਤੱਕ ਪੂਰਾ ਕਰਨ ਦਾ ਉਦੇਸ਼ ਹੈ। ਭਾਰਤ 'ਚ ਵੱਸਦੇ ਹਰ ਵਿਅਕਤੀ ਲਈ ਐੱਨ. ਪੀ. ਆਰ. 'ਚ ਆਪਣਾ ਨਾਂ ਦਰਜ ਕਰਵਾਉਣਾ ਜ਼ਰੂਰੀ ਹੋਵੇਗਾ। 17ਵੀਂ ਲੋਕ ਸਭਾ ਦੀ ਸ਼ੁਰੂਆਤ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਆਪਣੇ ਭਾਸ਼ਣ 'ਚ ਵੀ ਇਸਦਾ ਜ਼ਿਕਰ ਕੀਤਾ ਸੀ।


Iqbalkaur

Content Editor

Related News