ਬੋਰਡ ਪ੍ਰੀਖਿਆ ਨੂੰ ਲੈ ਕੇ ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਬਣਾਉਣ ਜਾ ਰਹੀ ਨਵਾਂ ਬੋਰਡ

02/07/2024 5:16:28 PM

ਗੁਹਾਟੀ (ਭਾਸ਼ਾ)- ਆਸਾਮ ਸਰਕਾਰ ਨੇ ਸੈਕੰਡਰੀ ਸਿੱਖਿਆ ਦੇ ਪ੍ਰਬੰਧਨ ਲਈ 10ਵੀਂ ਅਤੇ 12ਵੀਂ ਜਮਾਤ ਦੇ ਰਾਜ ਬੋਰਡ ਦਾ ਰਲੇਵਾਂ ਕਰ ਕੇ ਇਕ ਨਵਾਂ ਬੋਰਡ ਬਣਾਉਣ ਦਾ ਬੁੱਧਵਾਰ ਨੂੰ ਪ੍ਰਸਤਾਵ ਰੱਖਿਆ। ਆਸਾਮ ਸਰਕਾਰ ਨੇ ਰਾਜ 'ਚ 12ਵੀਂ ਜਮਾਤ ਤੱਕ ਦੀ ਸਿੱਖਿਆ  ਪ੍ਰਣਾਲੀ ਨੂੰ ਕੰਟਰੋਲ ਕਰਨ ਲਈ ਇਕ ਨਵਾਂ ਬੋਰਡ ਬਣਾਉਣ ਲਈ ਵਿਧਾਨ ਸਭਾ 'ਚ 'ਆਸਾਮ ਰਾਜ ਸਕੂਲ ਸਿੱਖਿਆ ਬੋਰਡ ਬਿੱਲ 2024' ਪੇਸ਼ ਕੀਤਾ। ਬਿੱਲ ਅਨੁਸਾਰ, ਆਸਾਮ ਸੈਕੰਡਰੀ ਸਿੱਖਿਆ ਬੋਰਡ, ਆਸਾਮ (ਐੱਸ.ਈ.ਬੀ.ਏ.) ਅਤੇ ਆਸਾਮ ਉੱਚ ਸੈਕੰਡਰੀ ਸਿੱਖਿਆ ਪ੍ਰੀਸ਼ਦ (ਏ.ਐੱਚ.ਐੱਸ.ਈ.ਸੀ.) ਦਾ ਰਲੇਵਾਂ ਕਰ ਕੇ ਇਕ ਨਵਾਂ ਬੋਰਡ 'ਆਸਾਮ ਰਾਜ ਸਕੂਲ ਸਿੱਖਿਆ ਬੋਰਡ' (ਏ.ਐੱਸ.ਐੱਸ.ਈ.ਬੀ.) ਬਣਾਇਆ ਜਾਵੇਗਾ।

ਇਹ ਵੀ ਪੜ੍ਹੋ : ਮੋਬਾਇਲ 'ਤੇ ਅਸ਼ਲੀਲ ਵੀਡੀਓ ਦੇਖਣ ਮਗਰੋਂ ਭਰਾ ਨੇ ਰੋਲੀ ਸਕੀ ਭੈਣ ਦੀ ਪੱਤ, ਫਿਰ ਗਲ਼ਾ ਘੁੱਟ ਕਰ ਦਿੱਤਾ ਕਤਲ

ਬਿੱਲ ਅਨੁਸਾਰ, ਇਹ ਬਿੱਲ ਮੌਜੂਦਾ ਆਸਾਮ ਸੈਕੰਡਰੀ ਸਿੱਖਿਆ ਬੋਰਡ ਅਤੇ ਆਸਾਮ ਹਾਇਰ ਸੈਕੰਡਰੀ ਸਿੱਖਿਆ ਪ੍ਰੀਸ਼ਦ ਦਾ ਰਲੇਵਾਂ ਕਰ ਕੇ ਰਾਜ 'ਚ ਸੈਕੰਡਰੀ ਸਿੱਖਿਆ ਨੂੰ ਨਿਯਮਿਤ, ਨਿਗਰਾਨੀ ਅਤੇ ਵਿਕਸਿਤ ਕਰਨ ਲਈ ਲਿਆਂਦਾ ਗਿਆ ਹੈ। ਏ.ਐੱਸ.ਐੱਸ.ਈ.ਬੀ. ਦੀ ਅਗਵਾਈ ਸਰਕਾਰ ਵਲੋਂ ਨਾਮਜ਼ਦ ਇਕ ਚੇਅਰਮੈਨ ਕਰੇਗਾ। ਉਨ੍ਹਾਂ ਦੇ ਅਧੀਨ ਹਰੇਕ ਡਿਵੀਜ਼ਨ ਲਈ ਇਕ ਮੀਤ ਪ੍ਰਧਾਨ ਹੋਵੇਗਾ ਅਤੇ ਉਸ ਨੂੰ ਸਰਕਾਰ ਵਲੋਂ ਨਾਮਜ਼ਦ ਕੀਤਾ ਜਾਵੇਗਾ। ਨਵੇਂ ਬੋਰਡ 'ਚ ਕੁੱਲ 21 ਮੈਂਬਰ ਹੋਣਗੇ, ਜਿਨ੍ਹਾਂ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ ਅਤੇ ਇਸ ਨੂੰ ਇੰਨੀ ਹੀ ਮਿਆਦ ਲਈ ਨਵੀਨੀਕ੍ਰਿਤ ਕੀਤਾ ਜਾ ਸਕੇਗਾ। ਪਿਛਲੇ ਸਾਲ ਨਵੰਬਰ 'ਚ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਦੀ ਪ੍ਰਧਾਨਗੀ 'ਚ ਰਾਜ ਕੈਬਨਿਟ ਦੀ ਬੈਠਕ 'ਚ ਇਸ ਰਲੇਵੇਂ ਦਾ ਫ਼ੈਸਲਾ ਲਿਆ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

DIsha

This news is Content Editor DIsha