ਕਾਂਗਰਸ ਦਾ ਤਿੱਖਾ ਸ਼ਬਦੀ ਹਮਲਾ, ਕਿਹਾ- ਰਾਹੁਲ ਦੀ ਬੁਲੰਦ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ’ਚ ਮੋਦੀ ਸਰਕਾਰ

06/14/2022 10:25:05 AM

ਨੈਸ਼ਨਲ ਡੈਸਕ- ਕਾਂਗਰਸ ਦੇ ਸਾਬਕਾ ਆਗੂ ਰਾਹੁਲ ਗਾਂਧੀ ਤੋਂ ਲਗਾਤਾਰ ਦੂਜੇ ਦਿਨ ਇਨਫੋਰਸਮੈਟ ਡਾਇਰੈਕਟੋਰੇਟ (ਈਡੀ) ਦੀ ਪੁੱਛ-ਗਿੱਛ ਹੋਣ ਵਾਲੀ ਹੈ। ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਪਾਰਟੀ ਮੋਦੀ ਸਰਕਾਰ ’ਤੇ ਹਮਲਾਵਰ ਹੋ ਗਈ ਹੈ। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸੁਰਜੇਵਾਲਾ ਨੇ ਅੱਜ ਇਕ ਵਾਰ ਫਿਰ ਤੋਂ ਪ੍ਰੈੱਸ ਕਾਨਫਰੰਸ ਕਰ ਕੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਆਖਰਕਾਰ ਮੋਦੀ ਸਰਕਾਰ ਜਾਂ ਭਾਜਪਾ ਦੇ ਨਿਸ਼ਾਨੇ ’ਤੇ ਰਾਹੁਲ ਗਾਂਧੀ ਜੀ ਅਤੇ ਕਾਂਗਰਸ ਹੀ ਕਿਉਂ ਹੈ? ਈਡੀ ਦੀ ਕਾਰਵਾਈ ਕੀ ਜਨਤਾ ਦੇ ਮੁੱਦੇ ਚੁੱਕਣ ਵਾਲੀ ਆਵਾਜ਼ ਨੂੰ ਦਬਾਉਣ ਦੀ ਸਾਜਿਸ਼ ਹੈ? ਸਿਰਫ ਰਾਹੁਲ ਗਾਂਧੀ ’ਤੇ ਇੰਨੇ ਹਮਲਾਵਰ ਕਿਉਂ ਹੈ? ਇਨ੍ਹਾਂ ਸਵਾਲਾਂ ਦਾ ਜਵਾਬ ਦੇਸ਼ ਨੂੰ ਜਾਣਨਾ ਜ਼ਰੂਰੀ ਹੈ।

ਇਹ ਵੀ ਪੜ੍ਹੋ- ਨੈਸ਼ਨਲ ਹੈਰਾਲਡ ਮਾਮਲਾ: ਰਾਹੁਲ ਗਾਂਧੀ ਤੋਂ ਲਗਾਤਾਰ ਦੂਜੇ ਦਿਨ ਪੁੱਛ-ਗਿੱਛ ਕਰੇਗੀ ED

ਰਾਹੁਲ ਗਾਂਧੀ ਦੀ ਬੁਲੰਦ ਆਵਾਜ਼ ਤੋਂ ਕੇਂਦਰ ਸਰਕਾਰ ਡਰ ਗਈ-
ਸੁਰਜੇਵਾਲਾ ਨੇ ਕਿਹਾ ਕਿ ਰਾਹੁਲ ਗਾਂਧੀ ਚੀਨ ਦੀ ਘੁਸਪੈਠ, ਕਿਸਾਨ, ਬੇਰੁਜ਼ਗਾਰੀ, ਮਹਿੰਗਾਈ ਵਰਗੇ ਮੁੱਦਿਆਂ ਨੂੰ ਚੁੱਕ ਕੇ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕਰ ਰਹੇ ਹਨ, ਉਸ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ। ਇਸ ਕਰ ਕੇ ਸਰਕਾਰ, ਰਾਹੁਲ ਦੀ ਬੁਲੰਦ ਆਵਾਜ਼ ਤੋਂ ਡਰ ਗਈ ਹੈ। ਇਸੇ ਲਈ ਈਡੀ ਦਾ ਇਸਤੇਮਾਲ ਕਰ ਕੇ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ। ਸਰਕਾਰ ਨਹੀਂ ਚਾਹੁੰਦੀ ਕਿ ਕਾਂਗਰਸ ਜਨਤਾ ਦੇ ਮੁੱਦੇ ਚੁੱਕੇ, ਇਸ ਲਈ ਉਹ ਕਾਂਗਰਸ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਸ ਦੀ ਇਹ ਕੋਸ਼ਿਸ਼ ਸਫ਼ਲ ਨਹੀਂ ਹੋਵੇਗੀ।

 

ਇਹ ਵੀ ਪੜ੍ਹੋ- ਨੈਸ਼ਨਲ ਹੇਰਾਲਡ ਮਾਮਲਾ : ਰਾਹੁਲ ਗਾਂਧੀ ਤੋਂ ED ਦੀ ਪੁੱਛਗਿੱਛ ਖ਼ਤਮ, ਸਾਢੇ 8 ਘੰਟੇ ਤਕ ਹੋਏ ਸਵਾਲ-ਜਵਾਬ

ਮੋਦੀ ਸਰਕਾਰ ਦੇ ਝੂਠ ਨੂੰ ਰਾਹੁਲ ਨੇ ਕੀਤਾ ਬੇਨਕਾਬ-
ਸੁਰਜੇਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਅਤੇ ਭਾਜਪਾ ਰਾਹੁਲ ਗਾਂਧੀ ਤੋਂ ਇਸ ਲਈ ਡਰ ਗਈ ਹੈ ਕਿਉਂ ਕਿ ਜਦੋਂ ਚੀਨ ਨੇ ਸਾਡੀ ਜ਼ਮੀਨ ’ਤੇ ਕਬਜ਼ਾ ਕੀਤਾ ਅਤੇ ਸਾਡੇ ਜਵਾਨ ਸ਼ਹੀਦ ਹੋਏ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਆਲ ਪਾਰਟੀ ਮੀਟਿੰਗ ’ਚ ਕਿਹਾ ਕਿ ਸਾਡੇ ਇੱਥੇ ਨਾ ਕੋਈ ਦਾਖ਼ਲ ਹੋਇਆ ਅਤੇ ਨਾ ਕੋਈ ਆਇਆ ਹੈ। ਉਦੋਂ ਰਾਹੁਲ ਜੀ ਨੇ ਇਸ ਝੂਠ ਨੂੰ ਘੇਰਿਆ ਅਤੇ ਦੇਸ਼ ਲਈ ਆਵਾਜ਼ ਚੁੱਕੀ। ਸੁਰਜੇਵਾਲਾ ਨੇ ਇਹ ਵੀ ਕਿਹਾ ਕਿ ਅਸੀਂ ਲੋਕ ਗਾਂਧੀ ਦੇ ਵਾਰਿਸ ਹਾਂ, ਅਸੀਂ ਇਕ ਵਾਰ ਫਿਰ ਤੁਰਾਂਗੇ, ਸਾਡਾ ‘ਸੱਤਿਆਗ੍ਰਹਿ’ ਨਹੀਂ ਰੁੱਕੇਗਾ।

 

ਇਹ ਵੀ ਪੜ੍ਹੋ- ਨੈਸ਼ਨਲ ਹੈਰਾਲਡ ਮਾਮਲਾ; ਜਾਣੋ 85 ਸਾਲ ਦੇ ਸਫ਼ਰ ਦੀ ਪੂਰੀ ਕਹਾਣੀ

ਸੁਰਜੇਵਾਲਾ ਨੇ ਕਿਹਾ ਕਿ ਕਾਂਗਰਸ ਨੇ ਨੈਸ਼ਨਲ ਹੈਰਾਲਡ ਦੇ ਦੁਖੀ ਪੱਤਰਕਾਰਾਂ ਦੀਆਂ ਤਨਖਾਹਾਂ ਅਤੇ ਬਕਾਇਆ ਬਿਜਲੀ ਬਿੱਲਾਂ ਦਾ ਭੁਗਤਾਨ ਕੀਤਾ ਹੈ। ਜੇਕਰ ਇਹ ਅਪਰਾਧ ਹੈ ਤਾਂ ਅਜਿਹੇ ਅਪਰਾਧ ਪੂਰੇ ਦੇਸ਼ ਵਿਚ ਹੋ ਰਹੇ ਹਨ ਅਤੇ ਸਰਕਾਰ ਨੂੰ ਸਾਰਿਆਂ ਨੂੰ ਕਟਹਿਰੇ ਵਿਚ ਖੜ੍ਹਾ ਕਰਨਾ ਚਾਹੀਦਾ ਹੈ।

Tanu

This news is Content Editor Tanu