ਕਰਤਾਰਪੁਰ ਸਾਹਿਬ ’ਤੇ ਪ੍ਰਸਤਾਵਿਤ ਜਜ਼ੀਆ ਖੁਦ ਦੇਵੇ ਸਰਕਾਰ : ਤਿਵਾੜੀ

10/23/2019 2:25:58 AM

ਨਵੀਂ ਦਿੱਲੀ  — ਕਾਂਗਰਸ ਦੇ ਸੀਨੀਅਰ ਨੇਤਾ ਮਨੀਸ਼ ਤਿਵਾੜੀ ਨੇ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ’ਤੇ ਪਾਕਿਸਤਾਨ ਵਲੋਂ ਪ੍ਰਸਤਾਵਿਤ 20 ਡਾਲਰ ਦੀ ਫੀਸ ਨੂੰ ‘ਜਜ਼ੀਆ’ ਕਰਾਰ ਦਿੰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਇਸ ਪੈਸੇ ਦਾ ਭੁਗਤਾਨ ਨਰਿੰਦਰ ਮੋਦੀ ਸਰਕਾਰ ਨੂੰ ਖੁਦ ਕਰਨਾ ਚਾਹੀਦਾ ਹੈ। ਸ਼੍ਰੀ ਤਿਵਾੜੀ ਨੇ ਟਵੀਟ ਕਰਦਿਆਂ ਕਿਹਾ ਕਿ ਜੇਕਰ ਪਾਕਿਸਤਾਨ ਕਰਤਾਰਪੁਰ ਗਲਿਅਾਰੇ ਲਈ 20 ਡਾਲਰ ਦੀ ਫੀਸ ’ਤੇ ਜ਼ੋਰ ਦਿੰਦਾ ਹੈ ਤਾਂ ਭਾਰਤ-ਪਾਕਿ ਵਿਚਾਲੇ ਹੋਣ ਵਾਲੇ ਸਮਝੌਤੇ ਤਹਿਤ ਕੇਂਦਰ ਸਰਕਾਰ ਨੂੰ ਇਸ ਜਜ਼ੀਏ ਦਾ ਭੁਗਤਾਨ ਖੁਦ ਕਰਨਾ ਚਾਹੀਦਾ ਹੈ। ਵੈਸੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਪੈਸੇ ਦਾ ਭੁਗਤਾਨ ਕਰਨਾ ਖੁੱਲ੍ਹੇ ਦਰਸ਼ਨ-ਦੀਦਾਰੇ ਕਰਨ ਵਾਲਿਆਂ ਦੀ ਭਾਵਨਾ ਦੇ ਵਿਰੁੱਧ ਹੈ। ਦਰਅਸਲ ਪਾਕਿਸਤਾਨ ਵਲੋਂ ਪ੍ਰਤੀ ਸ਼ਰਧਾਲੂ 20 ਡਾਲਰ ਫੀਸ ਵਸੂਲਣ ਦਾ ਜੋ ਫੈਸਲਾ ਕੀਤਾ ਗਿਆ ਹੈ ਇਸ ’ਤੇ ਨਿਰਾਸ਼ਾ ਜ਼ਾਹਿਰ ਕਰਦੇ ਹੋਏ ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਇਸ ਫੈਸਲੇ ’ਤੇ ਦੁਬਾਰਾ ਵਿਚਾਰ ਕਰਨ ਨੂੰ ਕਿਹਾ ਹੈ।

Inder Prajapati

This news is Content Editor Inder Prajapati