ਇਕ ਮਹਿਲਾ ਫੌਜੀ ਅਧਿਕਾਰੀ ਨੂੰ ਤੰਗ-ਪ੍ਰੇਸ਼ਾਨ ਨਾ ਕਰੇ ਸਰਕਾਰ : ਸੁਪਰੀਮ ਕੋਰਟ

01/23/2019 7:23:14 PM

ਨਵੀਂ ਦਿੱਲੀ– ਸੁਪਰੀਮ ਕੋਰਟ ਨੇ ਫੌਜ ਨੂੰ ਬੁੱਧਵਾਰ ਨਿਰਦੇਸ਼ ਦਿੱਤਾ ਕਿ ਉਹ ਆਪਣੇ ਬੱਚੇ ਦੀ ਦੇਖਭਾਲ ਕਰਨ ਲਈ ਕ੍ਰੈਚ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਅਦਾਲਤ ਦਾ ਦਰਵਾਜ਼ਾ ਖੜਕਾਉਣ ਵਾਲੀ ਇਕ ਮਹਿਲਾ ਫੌਜੀ ਅਧਿਕਾਰੀ ਨੂੰ ਤੰਗ-ਪ੍ਰੇਸ਼ਾਨ ਨਾ ਕਰੇ।

ਜਸਟਿਸ ਡੀ. ਵਾਈ. ਚੰਦਰਚੂੜ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਐਡੀਸ਼ਨਲ ਸਾਲਿਸਟਰ ਜਨਰਲ ਮਾਧਵੀ ਦੀਵਾਨ ਨੂੰ ਕਿਹਾ ਕਿ ਇਹ ਗੱਲ ਯਕੀਨੀ ਬਣਾਈ ਜਾਵੇ ਕਿ ਅਦਾਲਤ ਦਾ ਦਰਵਾਜ਼ਾ ਖੜਕਾਉਣ ਵਾਲੀ ਮਹਿਲਾ ਅਧਿਕਾਰੀ ਲੈਫ. ਕਰਨਲ ਅਨੂ ਡੋਗਰਾ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ। ਮਾਧਵੀ ਨੇ ਕਿਹਾ ਕਿ ਅਨੂ ਦੀ ਨਿਯੁਕਤੀ ਨਾਗਪੁਰ ਨੇੜੇ ਕੰਪਾਟੀ ਵਿਖੇ ਹੈ। ਉਥੋਂ ਕੁਝ ਮੀਲ ਦੂਰ ਹੀ ਉਸ ਦੇ ਬੱਚੇ ਲਈ ਇਕ ਕ੍ਰੈਚ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ, ਜਿਥੇ ਉਹ ਬੱਚੇ ਨੂੰ ਛੱਡ ਕੇ ਆਪਣੀ ਨੌਕਰੀ ਕਰ ਸਕਦੀ ਹੈ। ਮਾਣਯੋਗ ਜੱਜ ਨੇ ਕਿਹਾ ਕਿ ਅਨੂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਪੇਸ਼ ਆਉਣ ਦਿੱਤੀ ਜਾਣੀ ਚਾਹੀਦੀ। ਅਨੂ ਦੇ ਪਤੀ ਜੋਧਪੁਰ ਵਿਚ ਡਿਪਟੀ ਐਡਵੋਕੇਟ ਜਨਰਲ ਦੇ ਅਹੁਦੇ ’ਤੇ ਹਨ।

Inder Prajapati

This news is Content Editor Inder Prajapati