ਸਰਕਾਰੀ ਸਕੂਲ ''ਚ ਬੱਚੇ ਲੱਗਾ ਰਹੇ ਹਨ ਝਾੜੂ, ਵੀਡੀਓ ਵਾਇਰਲ ''ਤੇ ਮਾਮਲਾ ਆਇਆ ਸਾਹਮਣੇ

07/05/2019 1:44:32 PM

ਬੁਲੰਦਸ਼ਹਿਰ— ਸੋਸ਼ਲ ਮੀਡੀਆ 'ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ 'ਚ ਜ਼ਿਲੇ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਕ ਵਿਦਿਆਰਥਣ ਨੂੰ ਸਕੂਲ 'ਚ ਝਾੜੂ ਲਗਾਉਂਦੇ ਦਿਖਾਇਆ ਗਿਆ ਹੈ। ਇਸ ਮਾਮਲੇ 'ਚ ਜ਼ਿਲਾ ਪ੍ਰਸ਼ਾਸਨ ਨੇ ਜਾਂਚ ਕਰਨ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।ਵੀਡੀਓ 'ਚ ਵਿਦਿਆਰਥਣ ਨੂੰ ਝਾੜੂ ਲਗਾਉਂਦੇ ਦੇਖਿਆ ਜਾ ਸਕਦਾ ਹੈ। ਕੁਝ ਦੂਜੇ ਵਿਦਿਆਰਥੀ ਇਸ ਵਿਦਿਆਰਥਣ ਦੇ ਆਲੇ-ਦੁਆਲੇ ਖੜ੍ਹੇ ਹਨ। ਜਦੋਂ ਇਸ ਸਿਲਸਿਲੇ ਐੱਸ.ਡੀ.ਐੱਮ. ਸਦਾਨੰਦ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ,''ਮੈਂ ਵੀ ਇਹ ਵੀਡੀਓ ਦੇਖਿਆ ਹੈ। ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਉਸੇ ਅਨੁਸਾਰ ਕਾਰਵਾਈ ਵੀ ਕੀਤੀ ਜਾਵੇਗੀ। ਅਜਿਹੇ ਮਾਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਪਹਿਲਾਂ ਵੀ ਅਜਿਹੇ ਮਾਮਲੇ ਸਾਡੇ ਨੋਟਿਸ 'ਚ ਲਿਆਂਦੇ ਗਏ ਅਤੇ ਅਸੀਂ ਉਨ੍ਹਾਂ ਵਿਰੁੱਧ ਕਾਰਵਾਈ ਵੀ ਕੀਤੀ।''

DIsha

This news is Content Editor DIsha