ਖੁਲਾਸਾ: ਦਿੱਲੀ ’ਚ ਹਵਾ ਹੀ ਨਹੀਂ ਪਾਣੀ ਵੀ ਹੱਦ ਤੋਂ ਵੱਧ ਪ੍ਰਦੂਸ਼ਿਤ

11/16/2019 2:40:56 PM

ਨਵੀਂ ਦਿੱਲੀ—ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਅੱਜ ਭਾਵ ਸ਼ਨੀਵਾਰ ਨੂੰ ਦਿੱਲੀ ਸਮੇਤ ਦੇਸ਼ ਭਰ ਦੇ 21 ਵੱਡੇ ਸੂਬਿਆਂ 'ਚ ਪੀਣ ਵਾਲੇ ਪਾਣੀ ਦੀ ਜਾਂਚ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ ਮੁੰਬਈ ਦਾ ਪਾਣੀ ਸਭ ਤੋਂ ਵਧੀਆ ਅਤੇ ਦਿੱਲੀ ਦਾ ਪਾਣੀ ਸਭ ਤੋਂ ਖਰਾਬ ਦੱਸਿਆ ਜਾ ਰਿਹਾ ਹੈ। ਪਾਣੀ ਦੀ ਗੁਣਵੱਤਾ ਦੀ ਜਾਂਚ 10 ਮਾਪਦੰਡਾਂ 'ਤੇ ਕੀਤੀ ਗਈ ਸੀ।

ਜਾਣੋ ਸ਼ਹਿਰਾਂ 'ਚ ਰੈਂਕਿੰਗ -
1. ਮੁੰਬਈ
2. ਹੈਦਰਾਬਾਦ
3. ਭੁਵਨੇਸ਼ਵਰ
4. ਰਾਂਚੀ
5. ਰਾਏਪੁਰ
6. ਅਮਰਾਵਤੀ
7. ਸ਼ਿਮਲਾ
8. ਚੰਡੀਗੜ੍ਹ
9. ਤ੍ਰਿਵੇਂਦਰਮ
10. ਪਟਨਾ
11. ਭੋਪਾਲ
12. ਗੁਵਾਹਾਟੀ
13. ਬੈਂਗਲੁਰੂ
14. ਗਾਂਧੀਨਗਰ
15. ਲਖਨਊ
16. ਜੰਮੂ
17. ਜੈਪੁਰ
18. ਦੇਹਰਾਦੂਨ
19. ਚੇੱਨਈ
20. ਕੋਲਕਾਤਾ
21. ਦਿੱਲੀ

ਦੱਸਿਆ ਜਾਂਦਾ ਹੈ ਕਿ ਕੇਂਦਰੀ ਮੰਤਰੀ ਰਾਮ ਵਿਲਾਸ ਨੇ ਕਿਹਾ ਹੈ ਕਿ ਭਾਰਤੀ ਮਾਪਦੰਡ ਬਿਊਰੋ (ਬੀ.ਐੱਸ.ਆਈ) ਦੇ ਨਾਲ ਬੈਠਕ ਬੁਲਾਈ ਅਤੇ ਸਰਵੇ ਕੀਤਾ ਗਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦੋ ਵੱਡੀਆਂ ਸਮੱਸਿਆਵਾਂ ਵੱਡੀਆਂ, ਜਿਨ੍ਹਾਂ 'ਚ ਇੱਕ ਪੀਣ ਦਾ ਪਾਣੀ ਅਤੇ ਪ੍ਰਦੂਸ਼ਣ ਹਨ। ਸਾਡਾ ਮਕਸਦ ਨਾ ਹੀ ਕਿਸੇ ਸਰਕਾਰ ਨੂੰ ਦੋਸ਼ ਦੇਣਾ ਹੈ ਅਤੇ ਨਾ ਹੀ ਰਾਜਨੀਤੀ ਕਰਨਾ ਹੈ। ਜਦੋਂ ਤੱਕ ਸਾਡੇ ਕੋਲ ਮੰਤਰਾਲਾ ਹੈ ਤਾਂ ਲੋਕਾਂ ਨੂੰ ਸਵੱਛ ਪੀਣ ਦੇ ਪਾਣੀ ਦੀ ਵਿਵਸਥਾ ਹੋ ਜਾਵੇ।

Iqbalkaur

This news is Content Editor Iqbalkaur