ਸਰਕਾਰ ਨੇ 23 ਗੈਰ ਮਾਨਤਾ ਪ੍ਰਾਪਤ ਬੀ. ਐੱਡ. ਕਾਲਜ਼ਾਂ ਨੂੰ ਦਿੱਤੀ ਮਾਨਤਾ

05/15/2020 10:02:37 PM

ਨਵੀਂ ਦਿੱਲੀ (ਯੂ. ਐੱਨ. ਆਈ.)— ਕੇਂਦਰ ਸਰਕਾਰ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਚੱਲਣ ਵਾਲੇ ਗੈਰ ਮਾਨਤਾ ਪ੍ਰਾਪਤ ਬੀ. ਐੱਡ. ਕਾਲਜ਼ਾਂ ਨੂੰ 2017 ਤੋਂ ਮਾਨਤਾ ਦੇ ਦਿੱਤੀ ਹੈ। ਇਸ ਕਦਮ ਨਾਲ ਬੀ. ਐੱਡ. ਦੀ ਡਿਗਰੀ ਦੇਣ ਵਾਲੇ ਦੇਸ਼ ਭਰ ਦੇ 23 ਗੈਰ ਕਾਨੂੰਨੀ ਅਦਾਰੇ ਹੁਣ ਮਾਨਤਾ ਪ੍ਰਾਪਤ ਸੰਸਥਾ ਬਣ ਜਾਣਗੇ। ਸਰਕਾਰ ਨੇ ਇਸ ਕਦਮ ਨਾਲ 17,000 ਅਧਿਆਪਕ ਤੇ 13,000 ਵਿਦਿਆਰਥੀ ਲਾਭ ਪ੍ਰਾਪਤ ਕਰਨਗੇ ਤੇ ਉਸਦੀ ਡਿਗਰੀ 'ਤੇ ਲਟਕੀ ਤਲਵਾਰ ਹੱਟ ਜਾਵੇਗੀ। ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵਲੋਂ ਸ਼ੁੱਕਰਵਾਰ ਨੂੰ ਜਾਰੀ ਰਿਲੀਜ਼ ਦੇ ਅਨੁਸਾਰ 12 ਮਈ ਨੂੰ 2 ਨੋਟੀਫਿਕੇਸ਼ਨ ਜਾਰੀ ਕਰ ਇਨ੍ਹਾਂ 23 ਵਿਦਿਅਕ ਸੰਸਥਾਵਾਂ ਨੂੰ ਮਾਨਤਾ ਦਿੱਤੀ ਗਈ ਹੈ ਪਰ ਭਵਿੱਖ 'ਚ ਕਿਸੇ ਗੈਰ ਮਾਨਤਾ ਪ੍ਰਾਪਤ ਬੀ. ਐੱਡ. ਸੰਸਥਾਨਾਂ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ। ਕਿਸੇ ਵੀ ਬੀ. ਐੱਡ. ਨਾਲ ਜੁੜੇ ਵਿਦਿਅਕ ਸੰਸਥਾਵਾਂ ਨੂੰ ਐੱਨ. ਸੀ. ਟੀ. ਈ. ਦੀ ਮਾਨਤਾ ਲੈਣਾ ਲਾਜ਼ਮੀ ਹੁੰਦਾ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਨੈਸ਼ਨਲ ਕੌਂਸਿਲ ਆਫ ਟੀਚਰ ਐਜੂਕੇਸ਼ਨ ਕਾਨੂੰਨ 1993 'ਚ ਸੋਧ ਕਰ 2017-18 ਤੋਂ ਗੈਰ ਮਾਨਤਾ ਪ੍ਰਾਪਤ ਵਿਦਿਅਕ ਸੰਸਥਾਵਾਂ ਨੂੰ ਮਾਨਤਾ ਦੇਣ ਦਾ ਪ੍ਰਬੰਧ ਕੀਤਾ ਸੀ ਤੇ ਇਸ ਸੰਬੰਧ 'ਚ 11 ਜੂਨ 2019 ਨੂੰ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ।


Gurdeep Singh

Content Editor

Related News