ਜੰਮੂ-ਕਸ਼ਮੀਰ ''ਚ ਕੋਈ ਵੀ ਨਜ਼ਰਬੰਦ ਨਹੀਂ, ਮੌਜੂਦਾ ਸਮੇਂ 223 ਲੋਕ ਹਿਰਾਸਤ ''ਚ : ਸਰਕਾਰ

09/15/2020 6:00:40 PM

ਨਵੀਂ ਦਿੱਲੀ- ਸਰਕਾਰ ਨੇ ਮੰਗਲਵਾਰ ਨੂੰ ਦੱਸਿਆ ਕਿ ਜੰਮੂ-ਕਸ਼ਮੀਰ 'ਚ ਕੋਈ ਵੀ ਨਜ਼ਰਬੰਦ ਨਹੀਂ ਹੈ ਅਤੇ ਮੌਜੂਦਾ ਸਮੇਂ 223 ਲੋਕ ਹਿਰਾਸਤ 'ਚ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਲੋਕ ਸਭਾ ਨੂੰ ਦੱਸਿਆ ਕਿ ਜੰਮੂ-ਕਸ਼ਮੀਰ ਤੋਂ ਪਿਛਲੇ ਸਾਲ ਅਗਸਤ ਮਹੀਨੇ ਧਾਰਾ 370 ਹਟਾਏ ਜਾਣ ਤੋਂ ਬਾਅਦ ਉੱਥੇ ਸ਼ਾਂਤੀ ਬਣਾਈ ਰੱਖਣ ਲਈ ਕਈ ਕਦਮ ਚੁੱਕੇ ਗਏ। ਇਨ੍ਹਾਂ 'ਚੋਂ ਕੁਝ ਵਿਅਕਤੀਆਂ ਨੂੰ ਚੌਕਸੀ ਦੇ ਤੌਰ 'ਤੇ ਹਿਰਾਸਤ 'ਚ ਵੀ ਲਿਆ ਗਿਆ। 

ਰੈੱਡੀ ਨੇ ਕਿਹਾ,''11 ਸਤੰਬਰ 2020 ਤੱਕ 223 ਵਿਅਕਤੀ ਹਿਰਾਸਤ 'ਚ ਹਨ। ਕੋਈ ਵੀ ਵਿਅਕਤੀ ਨਜ਼ਰਬੰਦ ਨਹੀਂ ਹੈ।'' ਕੇਂਦਰੀ ਮੰਤਰੀ ਨੇ ਇਹ ਵੀ ਦੱਸਿਆ ਕਿ 5 ਅਗਸਤ 2019 ਨੂੰ ਜੰਮੂ-ਕਸ਼ਮੀਰ ਰਾਜ ਦੀ ਵੰਡ ਤੋਂ ਬਾਅਦ ਇੱਥੇ ਅੱਤਵਾਦ ਦੀਆਂ ਘਟਨਾਵਾਂ 'ਚ ਕਾਫ਼ੀ ਕਮੀ ਆਈ ਹੈ। ਉਨ੍ਹਾਂ ਨੇ ਦੱਸਿਆ ਕਿ 29 ਜੂਨ 2018 ਤੋਂ ਚਾਰ ਅਗਸਤ 2019 ਦਰਮਿਆਨ 402 ਦਿਨਾਂ 'ਚ ਜੰਮੂ ਅਤੇ ਕਸ਼ਮੀਰ 'ਚ ਅੱਤਵਾਦ ਦੀਆਂ 455 ਘਟਨਾਵਾਂ ਹੋਈਆਂ ਸਨ, ਜਦੋਂ ਕਿ 5 ਅਗਸਤ 2019 ਤੋਂ 9 ਸਤੰਬਰ 2020 ਦਰਮਿਆਨ 402 ਦਿਨਾਂ 'ਚ ਅਜਿਹੀਆਂ 211 ਘਟਨਾਵਾਂ ਹੋਈਆਂ।

DIsha

This news is Content Editor DIsha