ਖੇਤੀ ਕਾਨੂੰਨ ਮੁੜ ਲਿਆਉਣ ਦੇ ਬਿਆਨ ’ਤੇ ਖੇਤੀਬਾੜੀ ਮੰਤਰੀ ਤੋਮਰ ਦਾ ਯੂ-ਟਰਨ, ਦਿੱਤਾ ਸਪੱਸ਼ਟੀਕਰਨ

12/26/2021 1:07:24 PM

ਨਵੀਂ ਦਿੱਲੀ— 5 ਸੂਬਿਆਂ ’ਚ ਵਿਧਾਨ ਸਭਾ ਚੋਣਾਂ 2022 ਤੋਂ ਬਾਅਦ ਕੀ ਮੋਦੀ ਸਰਕਾਰ ਫਿਰ ਤੋਂ ਖੇਤੀ ਕਾਨੂੰਨ ਬਿੱਲ ਲਿਆਏਗੀ। ਦੇਸ਼ ’ਚ ਇਸ ਗੱਲ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਇਸ ਚਰਚਾ ਦਰਮਿਆਨ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। 

ਇਹ ਵੀ ਪੜ੍ਹੋ : ਕੀ ਸਰਕਾਰ ਮੁੜ ਲਿਆਏਗੀ ਖੇਤੀ ਕਾਨੂੰਨ? ਨਰੇਂਦਰ ਤੋਮਰ ਨੇ ਦਿੱਤਾ ਇਹ ਸੰਕੇਤ

 

ਖੇਤੀਬਾੜੀ ਮੰਤਰੀ ਤੋਮਰ ਨੇ ਟਵੀਟ ਕੀਤਾ, ‘‘ਖੇਤੀ ਕਾਨੂੰਨ ਮੁੜ ਲਿਆਉਣ ਦਾ ਸਰਕਾਰ ਦਾ ਕੋਈ ਵਿਚਾਰ ਨਹੀਂ ਹੈ। ਕਿਸਾਨਾਂ ਦਾ ਮਾਣ ਰੱਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਫ਼ੈਸਲਾ ਕੀਤਾ ਸੀ। ਕਾਂਗਰਸ ਆਪਣੀ ਅਸਫ਼ਲਤਾਵਾਂ ’ਤੇ ਪਰਦਾ ਪਾਉਣ ਲਈ ਭਰਮ ਫੈਲਾਉਣ ਦਾ ਨਕਾਰਾਤਮਕ ਕੰਮ ਕਰਦੀ ਹੈ, ਇਸ ਤੋਂ ਕਿਸਾਨਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। 

ਇਹ ਵੀ ਪੜ੍ਹੋ :  ਡਾਕਟਰਾਂ ਨੇ 12 ਸਾਲਾ ਬੱਚੇ ਨੂੰ ਬਖ਼ਸ਼ੀ ਨਵੀਂ ਜ਼ਿੰਦਗੀ, 65 ਦਿਨਾਂ ਤੱਕ ਲੜਦਾ ਰਿਹੈ ਜ਼ਿੰਦਗੀ ਅਤੇ ਮੌਤ ਦੀ ਜੰਗ

ਇਹ ਪ੍ਰਚਾਰ ਬਿਲਕੁਲ ਗਲਤ ਹੈ: ਤੋਮਰ
ਦਰਅਸਲ ਖੇਤੀਬਾੜੀ ਮੰਤਰੀ ਨੇ ਨਾਗਪੁਰ ’ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਅਸੀਂ ਖੇਤੀ ਸੋਧ ਕਾਨੂੰਨ ਲਿਆਏ ਪਰ ਕੁਝ ਲੋਕਾਂ ਨੂੰ ਇਹ ਕਾਨੂੰਨ ਪਸੰਦ ਨਹੀਂ ਆਏ। ਜੋ ਆਜ਼ਾਦੀ ਦੇ ਕਰੀਬ 70 ਸਾਲ ਬਾਅਦ ਪ੍ਰਧਾਨ ਮੰਤਰੀ ਦੀ ਅਗਵਾਈ ’ਚ ਲਿਆਂਦਾ ਗਿਆ ਵੱਡਾ ਸੁਧਾਰ ਸੀ। ਉਨ੍ਹਾਂ ਕਿਹਾ ਕਿ ਸਰਕਾਰ ਇਸ ਤੋਂ ਨਿਰਾਸ਼ ਨਹੀਂ ਹੈ। ਅਸੀਂ ਇਕ ਕਦਮ ਪਿੱਛੇ ਹਟੇ ਅਤੇ ਅਸੀਂ ਫਿਰ ਅੱਗੇ ਵਧਾਂਗੇ, ਕਿਉਂਕਿ ਕਿਸਾਨ ਭਾਰਤ ਦੀ ਰੀੜ੍ਹ ਹਨ। 

ਇਹ ਵੀ ਪੜ੍ਹੋ: ਜ਼ਮੀਨ ’ਚ ਦਫਨ ਹੋਣ ਤੋਂ ਬਾਅਦ ਵੀ ਜ਼ਿੰਦਾ ਬਚਿਆ ਨਵ-ਜੰਮਿਆ ਬੱਚਾ, ਨਾਂ ਰੱਖਿਆ ਪ੍ਰਿਥਵੀ ਰਾਜ

ਇਸ ਬਿਆਨ ’ਤੇ ਯੂ-ਟਰਨ ਲੈਂਦੇ ਹੋਏ ਤੋਮਰ ਨੇ ਹੁਣ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨਵਾਂ ਬਿੱਲ ਲਿਆਉਣ ਦੇ ਸਵਾਲ ’ਤੇੇ ਕਿਹਾ ਕਿ ਅਸੀਂ ਇਹ ਨਹੀਂ ਕਿਹਾ ਹੈ, ਇਹ ਬਿਲਕੁਲ ਗਲਤ ਪ੍ਰਚਾਰ ਹੈ। ਖੇਤੀ ਕਾਨੂੰਨ ’ਤੇ ਕੇਂਦਰ ਦੇ ਇਕ ਕਦਮ ਪਿੱਛੇ ਹਟਣ ਨੂੰ ਲੈ ਕੇ ਸਵਾਲ ਦੇ ਜਵਾਬ ਵਿਚ ਤੋਮਰ ਬੋਲੇ ਕਿ ਮੈਂ ਇਹ ਕਿਹਾ ਹੈ ਕਿ ਭਾਰਤ ਸਰਕਾਰ ਨੇ ਚੰਗੇ ਕਾਨੂੰਨ ਬਣਾਏ ਸਨ। ਉਨ੍ਹਾਂ ਨੇ ਕਿਹਾ ਕਿ ਲਾਜ਼ਮੀ ਕਾਰਨਾਂ ਤੋਂ ਅਸੀਂ ਲੋਕਾਂ ਨੇ ਉਨ੍ਹਾਂ ਨੂੰ ਵਾਪਸ ਲਿਆ। ਭਾਰਤ ਸਰਕਾਰ ਕਿਸਾਨਾਂ ਦੀ ਭਲਾਈ ਲਈ ਕੰਮ ਕਰਦੀ ਰਹੇਗੀ। 

ਇਹ ਵੀ ਪੜ੍ਹੋ :  ‘ਮਨ ਕੀ ਬਾਤ’ ’ਚ PM ਮੋਦੀ ਨੇ ਕਿਹਾ- ਗਰੁੱਪ ਕੈਪਟਨ ‘ਵਰੁਣ ਸਿੰਘ’ ਨੇ ਪੂਰੇ ਦੇਸ਼ ਨੂੰ ਪ੍ਰੇਰਿਤ ਕੀਤਾ

Tanu

This news is Content Editor Tanu