ਬੱਚਿਆਂ ਦਾ ਯੌਨ ਸ਼ੋਸ਼ਣ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ

07/10/2019 6:10:18 PM

ਨਵੀਂ ਦਿੱਲੀ (ਭਾਸ਼ਾ)— ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਬੱਚਿਆਂ ਵਿਰੁੱਧ ਅਪਰਾਧਾਂ ਨਾਲ ਨਜਿੱਠਣ ਲਈ ਪਾਕਸੋ ਕਾਨੂੰਨ 'ਚ ਸੋਧ ਨੂੰ ਮਨਜ਼ੂਰੀ ਦਿੱਤੀ ਹੈ। ਕੈਬਨਿਟ ਨੇ ਬੱਚਿਆਂ ਵਿਰੁੱਧ ਯੌਨ ਅਪਰਾਧ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਵਿਵਸਥਾ ਨੂੰ ਕਾਨੂੰਨ 'ਚ ਸ਼ਾਮਲ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਾਲ ਯੌਨ ਅਪਰਾਧ ਸੁਰੱਖਿਆ (ਪਾਕਸੋ) ਕਾਨੂੰਨ ਵਿਚ ਸੋਧ 'ਚ ਬਾਲ ਪੋਰਨੋਗਰਾਫੀ 'ਤੇ ਲਗਾਮ ਲਾਉਣ ਲਈ ਸਜ਼ਾ ਅਤੇ ਜੁਰਮਾਨੇ ਦੀ ਵੀ ਵਿਵਸਥਾ ਸ਼ਾਮਲ ਹੈ। ਸਰਕਾਰ ਨੇ ਕਿਹਾ ਕਿ ਇਨ੍ਹਾਂ ਸੋਧਾਂ ਨਾਲ ਬਾਲ ਯੌਨ ਸ਼ੋਸ਼ਣ 'ਤੇ ਰੋਕ ਲੱਗਣ ਦੀ ਉਮੀਦ ਹੈ। 
ਸਰਕਾਰ ਨੇ ਕਿਹਾ ਕਿ ਉਸ ਦੀ ਮੰਸ਼ਾ ਪਰੇਸ਼ਾਨੀ ਵਿਚ ਫਸੇ ਅਸੁਰੱਖਿਅਤ ਬੱਚਿਆਂ ਦੇ ਹਿੱਤਾਂ ਦੀ ਸੁਰੱਖਿਆ ਕਰਨਾ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਕਰਨਾ ਹੈ। ਸੋਧ ਦਾ ਉਦੇਸ਼ ਬਾਲ ਯੌਨ ਸ਼ੋਸ਼ਣ ਦੇ ਪਹਿਲੂਆਂ ਅਤੇ ਇਸ ਦੀ ਸਜ਼ਾ ਦੇ ਸੰਬੰਧ 'ਚ ਸਪੱਸ਼ਟਤਾ ਲੈ ਕੇ ਆਉਣ ਦਾ ਹੈ।

Tanu

This news is Content Editor Tanu