ਯੋਗੀ ਦੇ ਗੜ੍ਹ ਗੋਰਖਪੁਰ ''ਚ 2 ਪੋਲਿੰਗ ਅਧਿਕਾਰੀਆਂ ਦੀ ਮੌਤ ਨਾਲ ਮਚਿਆ ਹੜਕੰਪ

05/19/2019 11:19:20 AM

ਗੋਰਖਪੁਰ—ਲੋਕ ਸਭਾ ਚੋਣਾਂ 2019 ਦੇ ਅੱਜ ਆਖਰੀ ਅਤੇ ਸੱਤਵੇਂ ਪੜਾਅ 'ਤੇ ਉੱਤਰ ਪ੍ਰਦੇਸ਼ (ਯੂ. ਪੀ) ਦੀਆਂ 13 ਸੀਟਾਂ 'ਤੇ ਵੋਟਿੰਗ ਜਾਰੀ ਹੈ। ਵੋਟਿੰਗ ਤੋਂ ਪਹਿਲਾਂ ਇੱਖੇ ਦੋ ਪੋਲਿੰਗ ਅਧਿਕਾਰੀਆਂ ਦੀ ਮੌਤ ਹੋ ਜਾਣ ਕਾਰਨ ਹੜਕੰਪ ਮੱਚ ਗਿਆ ਹੈ। ਇਨ੍ਹਾਂ 'ਚੋ ਇੱਕ ਅਧਿਕਾਰੀ ਪਿਪਰਾਇਚ ਅਤੇ ਦੂਜਾ ਬਾਂਸਗਾਂਵ ਦਾ ਸੀ।

ਗੋਰਖਪੁਰ ਦੇ ਪਿਪਰਾਇਚ 'ਚ ਬੂਥ ਨੰਬਰ 381 ਦੇ ਅੱਜ ਸਵੇਰੇਸਾਰ ਪੋਲਿੰਗ ਅਧਿਕਾਰੀ ਰਾਜਾਰਾਮ (56 ਸਾਲਾਂ) ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਰਾਜਰਾਮ ਦੀ ਅਚਾਨਕ ਸਵੇਰੇ ਤਬੀਅਤ ਵਿਗੜ ਗਈ ਅਤੇ ਐਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਦੱਸਿਆ। ਮ੍ਰਿਤਕ ਰੇਲਵੇ ਜਨਰਲ ਮੈਨੇਜਰ ਦੇ ਦਫਤਰ ਦੀ ਵਿਜੀਲੈਂਸ ਵਿਭਾਗ 'ਚ ਚਪੜਾਸੀ ਸੀ ਅਤੇ ਪੁਰਾਣਾ ਗੋਰਖਪੁਰ ਦਾ ਸਥਾਈ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮੌਤ ਦੀ ਜਾਣਕਾਰੀ ਮ੍ਰਿਤਕ ਦੇ ਪਰਿਵਾਰ ਨੂੰ ਪਹੁੰਚਾਈ ਗਈ।

ਇਸ ਤੋਂ ਇਲਾਵਾ ਦੂਜੇ ਚੋਣ ਅਧਿਕਾਰੀ ਦੀ ਮੌਤ ਦਾ ਮਾਮਲਾ ਬਾਂਸਾਗਾਂਵ ਥਾਣਾ ਦੇ ਕੋਪਵਾਂ ਬੂਥ ਤੋਂ ਸਾਹਮਣੇ ਆਇਆ ਹੈ। ਇੱਥੇ ਬੂਥ ਨੰਬਰ 213 ਦਾ ਚੋਣ ਅਧਿਕਾਰੀ ਵਿਨੋਦ ਸ਼੍ਰੀਵਾਸਤਵ ਸੀ। ਉਹ ਗੰਨਾ ਵਿਭਾਗ 'ਚ ਕੇਂਦਰ ਜਾਂਚ ਦੇ ਅਹੁਦੇ 'ਤੇ ਤਾਇਨਾਤ ਸੀ। ਦੱਸਿਆ ਜਾ ਰਿਹਾ ਹੈ ਰਾਤ ਨੂੰ ਅਚਾਨਕ ਤਬੀਅਤ ਵਿਗੜਨ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। 

Iqbalkaur

This news is Content Editor Iqbalkaur