ਬਰਡ ਫਲੂ ਦਾ ਡਰ: ਕੇਜਰੀਵਾਲ ਦੇ ਮੰਤਰੀ ਨੇ ਕੀਤਾ ਡੀਅਰ ਪਾਰਕ ਦਾ ਦੌਰਾ (ਤਸਵੀਰਾਂ)

10/24/2016 10:19:31 AM

ਨਵੀਂ ਦਿੱਲੀ— ਬਰਡ ਫਲੂ ਦੇ ਖਤਰੇ ਦਰਮਿਆਨ ''ਆਪ'' ਸਰਕਾਰ ''ਚ ਮੰਤਰੀ ਗੋਪਾਲ ਰਾਏ ਨੇ ਸੋਮਵਾਰ ਨੂੰ ਸਾਊਥ ਦਿੱਲੀ ਸਥਿਤ ਡੀਅਰ ਪਾਰਕ ਦਾ ਦੌਰਾ ਕੀਤਾ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਡੀਅਰ ਪਾਰਕ ''ਚ 17 ਬੱਤਖਾਂ ਦੀ ਮੌਤ ਹੋਣ ਦੀ ਖਬਰ ਆਈ ਸੀ। ਗੋਪਾਲ ਰਾਏ ਨੇ ਡੀ.ਡੀ.ਏ. ਦੇ ਅਧਿਕਾਰੀਆਂ ਅਤੇ ਐਕਸਪਰਟ ਡਾਕਟਰ ਨਾਲ ਬੈਠਕ ਕੀਤੀ। ਬੈਠਕ ''ਚ ਡੀਅਰ ਪਾਰਕ ''ਚ ਐਂਟੀ ਵਾਇਰਸ ਆਪਰੇਸ਼ਨ ਚਲਾਉਣ ਦਾ ਫੈਸਲਾ ਲਿਆ ਗਿਆ। ਰਾਏ ਨੇ ਦੱਸਿਆ ਕਿ ਪੰਛੀਆਂ ''ਚ ਪ੍ਰਤੀਰੋਧਕ ਸ਼ਮਰੱਥਾ ਵਧਾਉਣ ਲਈ ਖਾਣ ''ਚ ਮਲਟੀ ਵਿਟਾਮਿਨ ਅਤੇ ਲਸਣ ਦੇ ਟੁੱਕੜੇ ਦਿੱਤੇ ਜਾਣਗੇ। ਮੰਤਰੀ ਨੇ ਦੱਸਿਆ ਕਿ ਐਂਟੀ ਵਾਇਰਸ ਸਪਰੇਅ ਕਰਨ ਲਈ 10 ਮੈਂਬਰਾਂ ਦੀ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਹੈ, ਜੋ ਪੰਛੀਆਂ ''ਚ ਇਕੱਠੇ ਸਪਰੇਅ ਕਰਨਗੇ। ਗੋਪਾਲ ਰਾਏ ਨੇ ਦੱਸਿਆ ਕਿ ਡੀਅਰ ਪਾਰਕ ਦੇ ਪਾਣੀ ਨੂੰ ਜਾਂਚ ਲਈ ਸੋਮਵਾਰ ਹੀ ਭੋਪਾਲ ਭੇਜਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਨੇ ਬਰਡ ਫਲੂ ਦੇ ਡਰ ਦਰਮਿਆਨ ਸ਼ੁੱਕਰਵਾਰ ਨੂੰ ਹੌਜ ਖਾਸ ਡੀਅਰ ਪਾਰਕ ਬੰਦ ਕਰ ਦਿੱਤਾ ਸੀ। ਦਿੱਲੀ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਪੰਛੀਆਂ ਦੀ ਮੌਤ ਤੋਂ ਬਾਅਦ ਚਿੜੀਆਘਰ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਉੱਥੇ ਹੀ ਰਾਏ ਨੇ ਜਾਣਕਾਰੀ ਦਿੱਤੀ ਹੈ ਕਿ ਐਤਵਾਰ ਨੂੰ ਵੀ ਪਾਰਕ ''ਚ 10 ਹੋਰ ਪੰਛੀਆਂ ਦੀ ਮੌਤ ਹੋਈ ਹੈ।

Disha

This news is News Editor Disha