ਗੂਗਲ ਨੇ ''ਟੀਚਰਜ਼ ਡੇਅ'' ''ਤੇ ਬਣਾਇਆ ਇਹ ਖਾਸ ਡੂਡਲ

09/05/2019 11:14:47 AM

ਨਵੀਂ ਦਿੱਲੀ— ਭਾਰਤ 'ਚ ਅੱਜ ਯਾਨੀ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਰੂਪ 'ਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਰਚ ਇੰਜਣ ਗੂਗਲ ਨੇ ਆਪਣੇ ਹੋਮ ਪੇਜ਼ 'ਤੇ ਖਾਸ ਡੂਡਲ ਬਣਾਇਆ ਹੈ। ਇਸ ਡੂਡਲ 'ਚ ਇਕ ਕਿਊਟ ਜਿਹਾ ਓਕਟੋਪਸ ਅਧਿਆਪਕ ਦੀ ਭੂਮਿਕਾ 'ਚ ਦਿਖਾਇਆ ਗਿਆ ਹੈ। ਭਾਰਤ 'ਚ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜਨਮ ਦਿਨ ਹਰ ਸਾਲ ਅਧਿਆਪਕ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਰਾਧਾਕ੍ਰਿਸ਼ਨਨ ਭਾਰਤ ਦੇ ਪਹਿਲੇ ਉੱਪ ਰਾਸ਼ਟਰਪਤੀ, ਦੂਜੇ ਰਾਸ਼ਟਰਪਤੀ, ਬਿਹਤਰੀਨ ਅਧਿਆਪਕ, ਸਕਾਲਰ ਅਤੇ ਰਾਜਨੇਤਾ ਸਨ। ਰਾਧਾਕ੍ਰਿਸ਼ਨਨ ਨੂੰ ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਵੀ ਨਵਾਜਿਆ ਗਿਆ ਸੀ।

1962 ਤੋਂ ਮਨਾਇਆ ਜਾ ਰਿਹਾ ਟੀਚਰਜ਼ ਡੇਅ
ਰਾਧਾਕ੍ਰਿਸ਼ਨਨ ਜਦੋਂ ਭਾਰਤ ਦੇ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦੇ ਕੁਝ ਵਿਦਿਆਰਥੀਆਂ ਨੇ ਉਨ੍ਹਾਂ ਦਾ ਜਨਮ ਦਿਨ ਮਨਾਉਣਾ ਚਾਹਿਆ। ਉਨ੍ਹਾਂ ਨੇ ਜਵਾਬ ਦਿੱਤਾ,''ਮੇਰਾ ਜਨਮ ਦਿਨ ਮਨਾਉਣ ਦੀ ਬਜਾਏ ਜੇਕਰ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਵੇ ਤਾਂ ਇਹ ਮੇਰੇ ਲਈ ਮਾਣ ਦੀ ਗੱਲ ਹੋਵੇਗੀ।'' ਉਨ੍ਹਾਂ ਨੇ ਸਨਮਾਨ 'ਚ ਉਦੋਂ ਤੋਂ ਅਧਿਆਪਕ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ। ਹਰ ਕੋਈ ਆਪਣੇ-ਆਪਣੇ ਤਰੀਕੇ ਨਾਲ ਆਪਣੀ ਜ਼ਿੰਦਗੀ 'ਚ ਅਧਿਆਪਕਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਆਭਾਰ ਜਤਾਉਂਦਾ ਹੈ। ਸਾਡੇ ਦੇਸ਼ 'ਚ 1962 ਤੋਂ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਰਾਧਾਕ੍ਰਿਸ਼ਨਨ ਇਕ ਬਿਹਤਰੀਨ ਅਧਿਆਪਕ ਸਨ ਅਤੇ ਰਾਸ਼ਟਰ ਨਿਰਮਾਣ ਕਰਨ ਲਈ ਨੌਜਵਾਨਾਂ ਨੂੰ ਤਿਆਰ ਕਰਨ ਲਈ ਸਮਰਪਿਤ ਸਨ।

ਇਸ ਲਈ ਖਾਸ ਹੈ ਡੂਡਲ
ਗੂਗਲ ਕਈ ਮੌਕਿਆਂ 'ਤੇ ਆਪਣੇ ਹੋਮ ਪੇਜ਼ 'ਤੇ ਖਾਸ ਡੂਡਲ ਬਣਾਉਂਦਾ ਹੈ ਅਤੇ ਅਧਿਆਪਕ ਦਿਵਸ 'ਤੇ ਬਣਾਏ ਡੂਡਲ 'ਚ ਇਕ ਟੀਚਰ ਦੇ ਕੰਮ ਕਰਨ ਦੇ ਤਰੀਕੇ ਨੂੰ ਦਿਖਾਇਆ ਗਿਆ ਹੈ। ਡੂਡਲ 'ਚ ਇਕ ਓਕਟੋਪਸ ਸਮੁੰਦਰ ਦੇ ਅੰਦਰ ਨੰਨ੍ਹੀਆਂ ਮੱਛੀਆਂ ਨੂੰ ਪੜ੍ਹਾਉਂਦੇ ਹੋਏ ਦਿੱਸ ਰਿਹਾ ਹੈ। ਸਭ ਤੋਂ ਪਹਿਲਾਂ ਉਹ ਚਸ਼ਮਾ ਲਗਾ ਕੇ ਕੁਝ ਮੱਛੀਆਂ ਨੂੰ ਇਕ ਕਿਤਾਬ ਨਾਲ ਪੜ੍ਹਾਉਂਦਾ ਹੈ। ਇਸ ਤੋਂ ਬਾਅਦ ਦੂਜੇ ਹੱਥ ਨਾਲ ਮੈਥਸ ਦਾ ਸਵਾਲ ਹੱਲ ਕਰਦਾ ਹੈ ਅਤੇ ਤੀਜੇ ਹੱਥ ਨਾਲ ਰਸਾਇਣ ਦਾ ਪ੍ਰਯੋਗ ਕਰਦਾ ਹੈ। ਟੀਚਰ ਬਣਿਆ ਓਕਟਪੋਸ ਆਖੀਰ 'ਚ ਕੁਝ ਮੱਛੀਆਂ ਦੀ ਉੱਤਰ ਸ਼ੀਟ ਵੀ ਸਬਮਿਟ ਕਰਦਾ ਹੈ। ਇਸ ਪਿਆਰੇ ਡੂਡਲ 'ਚ ਟੀਚਰ ਨੂੰ 8 ਹੱਥਾਂ ਵਾਲੇ ਓਕਟੋਪਸ ਦੇ ਤੌਰ 'ਤੇ ਇਸ ਲਈ ਦਿਖਾਇਆ ਗਿਆ ਹੈ, ਕਿਉਂਕਿ ਟੀਚਰਜ਼ ਇਕੱਠੇ ਬਹੁਤ ਸਾਰੇ ਕੰਮ ਕਰਦੇ ਅਤੇ ਕਈ ਭੂਮਿਕਾਵਾਂ ਨਿਭਾਉਂਦੇ ਹਨ।

DIsha

This news is Content Editor DIsha