ਅਧਿਆਪਕ ਦਿਵਸ ’ਤੇ ਗੂਗਲ ਨੇ ਬਣਾਇਆ ਡੂਡਲ, ਖ਼ਾਸ ਅੰਦਾਜ਼ ’ਚ ਅਧਿਆਪਕਾਂ ਨੂੰ ਸਨਮਾਨ

09/05/2020 10:19:55 AM

ਨਵੀਂ ਦਿੱਲੀ— ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਕਰ ਕੇ ਜਦੋਂ ਦੁਨੀਆ ਭਰ ਵਿਚ ਸਕੂਲ ਅਤੇ ਕਾਲਜ ਬੰਦ ਹਨ, ਉੱਥੇ ਹੀ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ 5 ਸਤੰਬਰ ਯਾਨੀ ਕਿ ਅੱਜ ਅਧਿਆਪਕ ਦਿਵਸ ਦੇ ਮੌਕੇ ’ਤੇ ਸਰਚ ਇੰਜਣ ਗੂਗਲ ਨੇ ਡੂਡਲ ਬਣਾਇਆ ਹੈ। ਗੂਗਲ ਨੇ ਖ਼ਾਸ ਅੰਦਾਜ਼ ਵਿਚ ਅਧਿਆਪਕਾਂ ਨੂੰ ਸਨਮਾਨ ਦਿੱਤਾ ਹੈ। ਗੂਗਲ ਨੇ ਅੱਜ ਆਪਣੇ ਡੂਡਲ ਵਿਚ ਕਿਤਾਬ, ਲੈਪਟਾਪ, ਸਕੇਲ, ਫ਼ਲ, ਬਲੱਬ, ਸਕੂਲ ਦੀ ਘੰਟੀ, ਪੈਂਸਲ, ਮੁਖੌਟੇ, ਤਿਤਲੀ, ਰੰਗ ਕਰਨ ਵਾਲੇ ਬੋਰਡ, ਧਰਤੀ ਅਤੇ ਬੱਚਿਆਂ ਨੂੰ ਰੇਖਾਂਕਿਤ ਕਰ ਕੇ ਅਧਿਆਪਕਾਂ ਪ੍ਰਤੀ ਸਨਮਾਨ ਜ਼ਾਹਰ ਕੀਤਾ ਹੈ।


ਹਰ ਸਾਲ 5 ਸਤੰਬਰ ਨੂੰ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਸ਼੍ਰੀ ਰਾਧਾਕ੍ਰਿਸ਼ਨਨ ਦਾ ਜਨਮ 5 ਸਤੰਬਰ 1888 ਨੂੰ ਹੋਇਆ ਸੀ। ਉਨ੍ਹਾਂ ਨੇ ਦੇਸ਼ ਦੇ ਪਹਿਲੇ ਉੱਪ ਰਾਸ਼ਟਰਪਤੀ (1952-1962) ਅਤੇ ਦੇਸ਼ ਦੇ ਦੂਜੇ ਰਾਸ਼ਟਰਪਤੀ (1962-1967) ਦੇ ਰੂਪ ਵਿਚ ਸੇਵਾ ਕੀਤੀ ਸੀ। ਇਸ ਦੇ ਨਾਲ ਹੀ ਉਹ ਮਹਾਨ ਦਾਰਸ਼ਨਿਕ, ਬਿਹਤਰੀਨ ਅਧਿਆਪਕ ਅਤੇ ਰਾਜਨੇਤਾ ਸਨ। ਇਸ ਕਰ ਕੇ ਉਨ੍ਹਾਂ ਦੇ ਜਨਮ ਦਿਨ ਦੇ ਰੂਪ ’ਚ ਹਰ ਸਾਲ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ।

Tanu

This news is Content Editor Tanu