ਯਾਤਰੀਆਂ ਲਈ ਖੁਸ਼ਖਬਰੀ : 1 ਜੁਲਾਈ ਤੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ

03/07/2019 7:15:49 PM

ਸ਼੍ਰੀਨਗਰ—ਸ਼੍ਰੀ ਅਮਰਨਾਥ ਸ਼ਰਾਇਨ ਬੋਰਡ ਨੇ ਇਸ ਸਾਲ ਦੀ ਅਮਰਨਾਥ ਯਾਤਰਾ ਦੀ ਤਰੀਕ ਐਲਾਨ ਕਰ ਦਿੱਤੀ ਹੈ। ਇਸ ਸਾਲ 1 ਜੁਲਾਈ ਤੋਂ ਪਵਿੱਤਰ ਹਿਮਲਿੰਗ ਦੇ ਦਰਸ਼ਨਾਂ ਸੰਬੰਧੀ ਯਾਤਰਾ ਸ਼ੁਰੂ ਕਰ ਦਿੱਤੀ ਜਾਵੇਗੀ। ਯਾਤਰਾ ਦੀ ਮਿਆਦ ਅਤੇ ਤਰੀਕ ਦਾ ਫੈਸਲਾ ਸ਼੍ਰੀ ਸ਼੍ਰੀ ਰਵੀ ਸ਼ੰਕਰ ਕਮੇਟੀ ਦੀ ਸਲਾਹ ਤੋਂ ਬਾਅਦ ਲਿਆ ਗਿਆ। ਇਸ ਕਮੇਟੀ ਨੂੰ ਯਾਤਰਾ ਦੇ ਸੰਬੰਧ 'ਚ ਸ਼ੈਡਿਊਲ ਤੈਅ ਕਰਨ ਅਤੇ ਹੋਰ ਗੱਲਬਾਤ ਸੰਬੰਧੀ ਬਣਾਇਆ ਗਿਆ ਹੈ, ਜਿਸ 'ਚ ਯਾਤਰੀਆਂ ਦੀ ਸੁਰੱਖਿਆ ਵੀ ਆਉਂਦੀ ਹੈ। 46 ਦਿਨਾਂ ਦੀ ਇਹ ਯਾਤਰਾ ਹੋਵੇਗੀ ਅਤੇ 15 ਅਗਸਤ ਨੂੰ ਰੱਖੜੀ ਵਾਲੇ ਦਿਨ ਸੰਪਨ ਹੋਵੇਗੀ। ਸ਼ਰਾਇਨ ਬੋਰਡ ਨੇ 36ਵੀਂ ਬੋਰਡ ਬੈਠਕ 'ਚ ਇਹ ਫੈਸਲਾ ਲਿਆ। ਬੈਠਕ ਦੀ ਅਗਵਾਈ ਬੋਰਡ ਦੇ ਚੇਅਰਮੈਨ ਅਤੇ ਜੰਮੂ-ਕਸ਼ਮੀਰ ਦੇ ਗਵਰਨਰ ਸਤਿਅਪਾਲ ਮਲਿਕ ਨੇ ਕੀਤੀ।

ਇੰਨੇ ਯਾਤਰੀ ਕਰਨਗੇ ਪ੍ਰਤੀਦਿਨ ਦਰਸ਼ਨ

ਬੋਰਡ ਨੇ ਫੈਸਲਾ ਲਿਆ ਹੈ ਕਿ ਕੁਲ ਸਾਢੇ ਸੱਤ ਹਜ਼ਾਰ ਯਾਤਰੀਆਂ ਨੂੰ ਦੋਵਾਂ ਰਾਸਤਿਆਂ ਤੋਂ ਪ੍ਰਤੀਦਿਨ ਪਵਿੱਤਰ ਗੁਫਾ ਦੇ ਦਰਸ਼ਨਾਂ ਦਾ ਆਗਿਆ ਦਿੱਤੀ ਜਾਵੇਗੀ। ਇਸ ਲਈ ਪੂਰੇ ਪ੍ਰਬੰਧ ਕੀਤੇ ਜਾਣਗੇ। ਇਸ 'ਚ ਹੈਲੀਕਾਪਟਰ ਨਾਲ ਯਾਤਰਾ ਕਰਨ ਵਾਲੇ ਯਾਤਰੀ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਨੂੰ ਐਡਵਾਂਸ ਰਜ਼ਿਸਟ੍ਰੇਸ਼ਨ ਦੀ ਸੁਵਿਧਾ ਵੀ ਦਿੱਤੀ ਜਾਵੇਗੀ।

ਬੈਂਕਾਂ ਦੀਆਂ 440 ਬਰਾਂਚਾਂ ਤੋਂ ਹੋਵੇਗਾ ਪੰਜੀਕਰਨ

ਬੋਰਡ ਨੇ ਵੱਖ-ਵੱਖ ਬੈਂਕਾਂ ਦੀਆਂ ਕੁਲ 440 ਬਰਾਂਚਾਂ ਨੂੰ ਚੁੱਣਿਆ ਹੈ ਜਿਸ ਦੇ ਮਾਧਿਅਮ ਰਾਹੀ ਯਾਤਰੀ ਪੰਜੀਕਰਨ ਕਰਵਾ ਸਕਣਗੇ। ਇਨ੍ਹਾਂ 'ਚ ਪੰਜਾਬ ਨੈਸ਼ਨਲ ਬੈਂਕ, ਜੰਮੂ-ਕਸ਼ਮੀਰ ਬੈਂਕ ਅਤੇ ਯੈਸ ਬੈਂਕ ਸ਼ਾਮਲ ਹੋਣਗੇ। ਰਜ਼ਿਸਟ੍ਰੇਸ਼ਨ 1 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗਾ।

ਹੈਲਥ ਚੈਕਅਪ ਲਾਜ਼ਮੀ

ਬੋਰਡ ਨੇ ਯਾਤਰੀਆਂ ਲਈ ਮੈਡੀਕਲ ਸਰਟੀਫਿਕੇਟ ਲਾਜ਼ਮੀ ਕੀਤਾ ਹੈ। 13 ਸਾਲ ਤੋਂ ਘੱਟ ਅਤੇ 75 ਸਾਲ ਤੋਂ ਵੱਧ ਦੀ ਉਮਰ ਦੇ ਲੋਕਾਂ ਨੂੰ ਯਾਤਰਾਂ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

Hardeep kumar

This news is Content Editor Hardeep kumar